ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਰੋਜ਼ੀ ਰੋਟੀ ਦੀ ਤਲਾਸ਼ 'ਚ ਪੁਰਤਗਾਲ ਗਿਆ ਪੰਜਾਬੀ 11 ਮਹੀਨਿਆਂ ਤੋਂ ਲਾਪਤਾ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

The-family-of-a-Punjabi-missing-


LPTV / Chandigarh

ਲਾਈਵ ਪੰਜਾਬੀ ਟੀਵੀ: ਬੀਤੇ 10 ਸਾਲਾਂ ਤੋਂ ਬੱਚਿਆਂ ਨੇ ਆਪਣੇ ਪਿਤਾ ਨੂੰ ਨਹੀਂ ਦੇਖਿਆ। ਸਿਰਫ ਉਨਾਂ ਦੀ ਆਵਾਜ਼ ਸੁਣੀ ਸੀ ਪਰ ਬੀਤੇ 11 ਮਹੀਨਿਆਂ ਤੋਂ ਉਹ ਆਵਾਜ਼ ਵੀ ਨਹੀਂ ਸੁਣੀ, ਜਿਸ ਆਵਾਜ਼ ਨੂੰ ਸੁਣ ਕੇ ਉਨ੍ਹਾਂ ਨੂੰ ਹੌਸਲਾ ਮਿਲਦਾ ਸੀ। ਉਹ ਵਿਦੇਸ਼ ਦੀ ਧਰਤੀ 'ਤੇ ਗੁੰਮ ਹੋ ਗਈ। ਕਪੂਰਥਲਾ ਦਾ ਰਹਿਣ ਵਾਲਾ ਜਰਨੈਲ ਸਿੰਘ ਬੀਤੇ 11 ਮਹੀਨਿਆਂ ਤੋਂ ਪੁਰਤਗਾਲ ਵਿਚ ਲਾਪਤਾ ਹੈ। ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਤੇ ਇਧਰ ਉਸ ਦਾ ਪਰਿਵਾਰ ਉਸ ਨੂੰ ਲੱਭਣ ਲਈ ਹੱਥ-ਪੈਰ ਮਾਰ ਰਿਹਾ ਹੈ। ਜਰਨੈਲ ਸਿੰਘ ਦੀ 15 ਸਾਲਾ ਧੀ ਤੇ 13 ਸਾਲਾ ਬੇਟਾ ਆਪਣੇ ਪਿਤਾ ਨੂੰ ਲੱਭਣ ਲਈ ਅਰਜ਼ੋਈ ਕਰ ਰਿਹਾ ਹੈ। ਬੁੱਢਾ ਪਿਤਾ ਹਰ ਦਰ ''ਤੇ ਜਾ ਕੇ ਅਪੀਲ ਕਰ ਚੁੱਕਾ ਹੈ ਪਰ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਭਾਰਤ ਸਰਕਾਰ ਉਨਾਂ ਬਾਰੇ ਕੁਝ ਸੋਚ ਰਹੀ ਹੈ।13 ਸਾਲਾ ਸੁਖਵਿੰਦਰ ਦਾ ਕਹਿਣਾ ਹੈ ਕਿ ਸਰਕਾਰ ਉਸ ਦੇ ਪਿਤਾ ਨੂੰ ਨਹੀਂ ਲੱਭ ਸਕਦੀ ਤਾਂ ਉਸ ਨੂੰ ਪੁਰਤਗਾਲ ਜਾਣ ਦੀ ਇਜਾਜ਼ਤ ਦੇਵੇ। ਉਹ ਆਪਣੇ ਪਿਤਾ ਨੂੰ ਲੱਭ ਕੇ ਲਿਆਵੇਗਾ। ਉਧਰ ਜਰਨੈਲ ਸਿੰਘ ਦੀ 15 ਸਾਲਾ ਧੀ ਦਾ ਕਹਿਣਾ ਹੈ ਕਿ ਉਹ ਪੰਜ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਉਨਾਂ ਨੂੰ ਛੱਡ ਕੇ ਪੁਰਤਗਾਲ ਚਲੇ ਗਏ ।15 ਸਾਲਾ ਜੈਸਮੀਨ ਆਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਹੈ। ਆਪਣੇ ਪਿਤਾ ਬਾਰੇ ਗੱਲ ਕਰਦੇ ਹੋਏ ਜੈਸਮੀਨ ਮੀਡੀਆ ਦੇ ਸਾਹਮਣੇ ਹੀ ਭਾਵੁਕ ਹੋ ਗਈ।ਬੱਚੇ ਆਪਣੇ ਪਿਤਾ ਨੂੰ ਮਿਲ ਕੇ ਉਸ ਦੀ ਬੁੱਕਲ ਦਾ ਨਿੱਘ ਮਾਨਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਇਨ੍ਹਾਂ ਬੁੱਢੀਆਂ ਅੱਖਾਂ ਨੂੰ ਵੀ ਪੁੱਤ ਦਾ ਇੰਤਜ਼ਾਰ ਹੈ। ਦੀਵਾਲੀ ਦੁਸਹਿਰਾ ਸਾਰੇ ਤਿਉਹਾਰ ਪੁੱਤ ਤੋਂ ਬਿਨਾਂ ਇਸ ਬੁੱਢੇ ਬਾਪ ਨੂੰ ਵੱਢ ਖਾਣ ਨੂੰ ਪੈਂਦੇ । ਜਰਨੈਲ ਸਿੰਘ ਦੇ ਪਿਤਾ ਨੇ ਆਪਣੀ ਨੂੰਹ ਜਸਪ੍ਰੀਤ ਕੌਰ ਤੇ ਪੁੱਤ ਨੂੰ ਗਾਇਬ ਕਰਨ ਦੇ ਇਲਜ਼ਾਮ ਲਗਾਏ ਹਨ। ਉਨਾਂ ਕਿਹਾ ਕਿ ਪੱਕੇ ਹੋਣ ਤੋਂ ਬਾਅਦ ਜਰਨੈਲ ਨੇ ਜਸਪ੍ਰੀਤ ਨੂੰ ਵੀ ਆਪਣੇ ਕੋਲ ਪੁਰਤਗਾਲ ਬੁਲਾ ਲਿਆ ਸੀ ਪਰ ਉਥੇ ਜਸਪ੍ਰੀਤ ਦੇ ਕਿਸੇ ਹੋਰ ਨਾਲ ਗਲਤ ਸੰਬੰਧ ਬਣ ਗਏ । ਪਿਤਾ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਹੋਵੇ ਨਾ ਹੋਵੇ ਉਸ ਦੇ ਪੁੱਤ ਦੇ ਗਾਇਬ ਹੋਣ ਪਿੱਛੇ ਉਸ ਦੀ ਨੂੰਹ ਦਾ ਹੀ ਹੱਥ ਹੈ
ਜਰਨੈਲ ਸਿੰਘ ਕਿੱਥੇ ਹੈ ਕੋਈ ਨਹੀਂ ਜਾਣਦਾ। ਵਿਦੇਸ਼ ਦੀ ਧਰਤੀ ਵਿਚ ਜਿੱਥੇ ਕੋਈ ਆਪਣਾ ਨਹੀਂ ਹੁੰਦਾ, ਉਥੇ ਜਰਨੈਲ ਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ। ਕੋਈ ਐਸਾ ਵੀ ਨਹੀਂ ਜੋ ਜਰਨੈਲ ਸਿੰਘ ਨੂੰ ਲੱਭਣ ਵਿਚ ਮਦਦ ਕਰ ਸਕੇ। ਅਜਿਹੇ ਵਿਚ ਜਰਨੈਲ ਸਿੰਘ ਦੀ ਭਾਲ ਦੀ ਆਖਰੀ ਆਸ ਸਰਕਾਰਾਂ ਤੇ ਟਿਕੀ ਹੈ ਪਰ ਸਰਕਾਰ ਇਸ ਪਰਿਵਾਰ ਦੀ ਸਾਰ ਕਦੋਂ ਲੈਂਦੀ ਹੈ ਤੇ ਜਰਨੈਲ ਸਿੰਘ ਬਾਰੇ ਕੋਈ ਖਬਰ ਉਨਾਂ ਨੂੰ ਕਦੋਂ ਮਿਲਦੀ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ।

The family of a Punjabi missing for 11 months went to Portugal in search of daily bread and appealed for help


Popular Posts
Just Now