ਸਕੂਲ ਪ੍ਰਿੰਸੀਪਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਜਾਣੋ ਪੂਰੀ ਖ਼ਬਰ
LPTV / Chandigarh
ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ ’ਚ ਡ੍ਰੀਮ ਪ੍ਰਾਜੈਕਟ ਸਕੂਲ ਆਫ ਐਮੀਨੈਂਸ ’ਚ ਦਾਖਲੇ ਵਧਾਉਣ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਕਮਰ ਕੱਸ ਲਈ ਹੈ। ਇਸ ਲੜੀ ਤਹਿਤ ਜਿੱਥੇ ਆਏ ਦਿਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਧਿਕਾਰੀਆਂ ਦੀ ਮੀਟਿੰਗ ਲੈ ਰਹੇ ਹਨ, ਉਹ ਹੁਣ ਜ਼ਿਲ੍ਹਾ ਪੱਧਰ ’ਤੇ ਸਕੂਲ ਪ੍ਰਮੁੱਖਾਂ ਨੂੰ ਦਾਖਲੇ ਵਧਾਉਣ ਲਈ ਮੋਟੀਵੇਟ ਕੀਤਾ ਜਾ ਰਿਹਾ ਹੈ।
ਖਾਸ ਕਰ ਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ’ਤੇ ਫੋਕਸ ਕਰਨ ਨੂੰ ਕਿਹਾ ਗਿਆ ਹੈ। ਮੰਗਲਵਾਰ ਨੂੰ ਖਾਲਸਾ ਸਕੂਲ ਫਾਰ ਗਰਲਜ਼ ਦੇ ਆਡੀਟੋਰੀਅਮ ’ਚ ਹੋਈ ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਹਰਜੀਤ ਸਿੰਘ ਵਲੋਂ ਸਕੂਲ ਆਫ ਐਮੀਨੈਂਸ ਪ੍ਰਾਜੈਕਟ ਲਈ ਦਾਖਲੇ ਅਤੇ ਮਿਸ਼ਨ 100 ਫੀਸਦੀ ਲਈ ਪ੍ਰਿੰਸੀਪਲ ਅਤੇ ਸਕੂਲ ਪ੍ਰਮੁੱਖਾਂ ਨੂੰ ਪ੍ਰੇਰਿਤ ਕੀਤਾ ਗਿਆ। 2 ਸੈਸ਼ਨਾਂ ’ਚ ਡੀ. ਈ. ਓ. ਹਰਜੀਤ ਸਿੰਘ ਨੇ ਸਕੂਲ ਪ੍ਰਮੁੱਖਾਂ ਨੂੰ ਦਾਖਲਾ ਕਮੇਟੀਆਂ ਬਣਾਉਣ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ, ਪ੍ਰਬੰਧਕ ਕਮੇਟੀਆਂ, ਪਿੰਡਾਂ ਦੀਆਂ ਪੰਚਾਇਤਾਂ, ਮਾਪਿਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਅਗਲੇ ਸਕੂਲ ਸੈਸ਼ਨ ’ਚ ਸਰਕਾਰੀ ਸਮਾਰਟ ਸਕੂਲਾਂ ਵਿਚ ਰਿਕਾਰਡ ਤੋੜ ਦਾਖਲਾ ਯਕੀਨੀ ਬਣਾਉਣ ਅਤੇ ਦਾਖਲਾ ਪ੍ਰਾਜੈਕਟ ’ਚ ਲੁਧਿਆਣਾ ਨੂੰ ਪੰਜਾਬ ’ਚ ਸ਼ਿਖਰ ’ਤੇ ਲਿਆਉਣ ਲਈ ਪ੍ਰੇਰਿਤ ਕੀਤਾ।
Strict orders issued for school principals Know full news