ਸਕੂਲਾਂ ਦੇ ਬਾਹਰ ਖੁੱਲ੍ਹੀਆਂ ਦੁਕਾਨਾਂ, ਪੜ੍ਹੋ ਕਿਵੇਂ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ!
LPTV / Chandigarh
ਜਾਬ ਦੇ ਸਕੂਲਾਂ ਵਿੱਚ ਹਰ ਨਵੇਂ ਸੈਸ਼ਨ ਦੌਰਾਨ ਮਾਪਿਆਂ ਨੂੰ ਲੁੱਟਣ ਦੀਆਂ ਖਬਰਾਂ ਅਸੀਂ ਆਮ ਤੌਰ ‘ਤੇ ਹੀ ਸੁਣਦੇ ਹਾਂ। ਹਰ ਘਰ ‘ਚ ਇਹ ਆਮ ਤੌਰ ‘ਤੇ ਚਰਚਾ ਛਿੜਦੀ ਹੈ ਕਿ ਬੱਚਿਆਂ ਦੇ ਦਾਖ਼ਲੇ, ਫੀਸਾਂ ਅਤੇ ਵਰਦੀਆਂ ਦੇ ਖਰਚੇ ਨੇ ਬਜਟ ਹਿਲਾ ਦਿੱਤਾ। ਜਾਹਿਰ ਜੀ ਗੱਲ ਹੈ ਕਿ ਬੱਚਿਆਂ ਨੇ ਅਗਲੀ ਜਮਾਤ ‘ਚ ਜਾਣਾ ਹੈ ਤੇ ਕਿਤਾਬਾਂ, ਕਾਪੀਆਂ ਬਦਲ ਜਾਣੀਆਂ ਅਤੇ ਕਿਤੇ ਨਾ ਕਿਤੇ ਵਰਦੀਆਂ ਵੀ ਬਦਲ ਜਾਂਦੀਆਂ ਨੇ ਜੋ ਕਿ ਅੱਜ ਦੇ ਸਮੇਂ ਆਮ ਮਾਪਿਆਂ ਲਈ ਇਕ ਵੱਡਾ ਬੋਝ ਬਣਦਾ ਜਾ ਰਿਹਾ ਹੈ।
ਸਭ ਤੋਂ ਵੱਡੀ ਤੇ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਹਰ ਸੈਸ਼ਨ ਦੌਰਾਨ ਹਰ ਸਕੂਲ ਦੀਆਂ ਕਿਤਾਬਾਂ ਇੰਨ੍ਹੀਆਂ ਵੱਖਰੀਆਂ ਹੋ ਜਾਂਦੀਆਂ ਹਨ ਕਿ ਕੋਈ ਮਾਪੇ ਚਾਹ ਕਿ ਵੀ ਪੁਰਾਣੀਆਂ ਕਿਤਾਬਾਂ ਖਰੀਦ ਕੇ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦਾ। ਇਹ ਕਿਸੇ ਇੱਕ ਜ਼ਿਲ੍ਹੇ ਦੇ ਕਿਸੇ ਸਕੂਲ ਦੀ ਕਹਾਣੀ ਨਹੀਂ ਹੈ ਬਲਕਿ ਹਰ ਪਾਸੇ ਇਹ ਲੁੱਟ ਦੀ ਹਨ੍ਹੇਰੀ ਆਈ ਪਈ ਹੈ। ਦਸ ਦੇਈਏ ਕਿ ਹਰ ਸਕੂਲ ਵਾਲਿਆਂ ਨੇ ਦੁਕਾਨਦਾਰਾਂ ਨਾਲ ਸੈਟਿੰਗ ਕੀਤੀ ਹੁੰਦੀ ਹੈ ਕਿ ਉਨ੍ਹਾਂ ਦੇ ਸਕੂਲ ‘ਚ ਵਰਤੀਆਂ ਜਾਣ ਵਾਲੀਆਂ ਕਿਤਾਬਾਂ ਅਤੇ ਵਰਦੀ ਸਿਰਫ਼ ਉੱਥੇ ਹੀ ਉੱਪਲਬਧ ਹੋਏਗੀ ਕਿਤੇ ਹੋਰ ਨਹੀਂ ਮਿਲਦੀਆਂ । ਜੇ ਮਾਪੇ ਕਿਤੋਂ ਸਸਤੇ ਰੇਟ ਤੇ ਲੱਭ ਕੇ ਉਹ ਫਾਰਮੈਟ ਦੀਆਂ ਕਿਤਾਬਾਂ ਲੈ ਆਉਂਦੇ ਹਨ ਤਾਂ ਸਕੂਲ ਪ੍ਰਸ਼ਾਸਨ ਬੱਚਿਆਂ ਨੂੰ ਕਿਤਾਬਾਂ ਵਰਤਣ ਦੀ ਆਗਿਆ ਨਹੀਂ ਦਿੰਦਾ। ਮਾਪਿਆਂ ਦੇ ਸਿਰ ‘ਤੇ ਦੁੱਗਣਾ ਭਾਰ ਹੋ ਪੈ ਜਾਂਦਾ ਹੈ ਤੇ ਬੱਚਿਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ।

ਜੇਕਰ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਅਜਿਹਾ ਦੇਖਣ ਨੂੰ ਮਿਲਦਾ ਸੀ ਕਿ ਸਕੂਲ ਵਾਲੇ ਦੁਕਾਨਾਂ ਦੀ ਇਕ ਲਿਸਟ ਮਾਪਿਆਂ ਨੂੰ ਦੇ ਦਿੰਦੇ ਸਨ ਕਿ ਜਾਓ ਤੇ ਉੱਥੋਂ ਬੱਚੇ ਲਈ ਕਿਤਾਬਾਂ ਤੇ ਵਰਦੀ ਖਰੀਦ ਲਿਆਓ। ਪਰ ਹੁਣ ਤਾਂ ਮਾਮਲਾ ਇੰਨ੍ਹਾਂ ਉਲਟ ਹੋ ਚੁੱਕਾ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੇ ਬਿਲਕੁਲ ਬਾਹਰ ਹੀ ਅਸਥਾਈ ਦੁਕਾਨਾਂ ਖੁੱਲਵਾ ਲਈ ਗਈਆਂ ਹਨ, ਜਿੱਥੇ ਆਮ ਨਾਲੋਂ ਵੀ ਦੁੱਗਣੇ ਮੁੱਲ ‘ਤੇ ਕਿਤਾਬਾਂ, ਕਾਪੀਆਂ ਦੇ ਸੈੱਟ ਵਿਕ ਰਹੇ ਹਨ। ਅਜਿਹੇ ਕਈ ਮਾਮਲੇ ਸੁਲਤਾਨਪੁਰ ਲੋਧੀ ਵਿੱਚ ਅਲੱਗ ਅਲੱਗ ਸਕੂਲਾਂ ਦੇ ਦੇਖਣ ਨੂੰ ਮਿਲ ਰਿਹੇ ਹਨ ਸ਼ਹਿਰ ਦੇ ਲਗਭਗ ਸਾਰੇ ਅਹਿਮ ਪ੍ਰਾਈਵੇਟ ਸਕੂਲਾਂ ਦੇ ਅਜਿਹੇ ਹਾਲਾਤ ਹਨ ਅਤੇ ਨਜਦੀਕੀ ਪਿੰਡ ਤਲਵੰਡੀ ਚੌਧਰੀਆਂ ਦੇ ਨਿੱਜੀ ਸਕੂਲ ਤੋਂ ਵੀ ਮਾਪੇ ਪਰੇਸਾਨ ਨਜ਼ਰ ਆਏ । ਸਕੂਲਾਂ ਵੱਲੋ ਕਿਤਾਬਾ ਦੇ ਨਾਮ ਤੇ ਮਾਪਿਆ ਨੂੰ ਲੁੱਟਣ ਦਾ ਕੋਈ ਨਾ ਕੋਈ ਤਰੀਕਾ ਸੋਚ ਹੀ ਲਿਆ ਜਾਂਦਾ ਤੇ ਹਰ ਵਾਰ ਨਵੇ ਤਰੀਕੇ ਨਾਲ ਮਾਪਿਆ ਨੂੰ ਲੁੱਟਿਆ ਜਾਂਦਾ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਫੀਸਾਂ ਵੀ ਔਖੀਆਂ ਸੋਖੀਆਂ ਭਰਦੇ ਹਨ ਉਨ੍ਹਾਂ ਲਈ ਇੰਨ੍ਹੀਆ ਮਹਿੰਗੀਆਂ ਕਿਤਾਬਾਂ ਖਰਦੀਣਾਂ ਕਿੰਨ੍ਹਾਂ ਕੁ ਅਸਾਨ ਹੋਏਗੇ। ਹਰ ਸਕੂਲ ਪ੍ਰਸ਼ਾਸਨ ਮਾਪਿਆਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਰਿਹਾ ਹੈ।
ਅਜਿਹੀਆਂ ਹੋ ਰਹੀਆਂ ਲੁੱਟਾਂ ਨੂੰ ਰੋਕਣ ਦੀ ਸਖ਼ਤ ਲੋੜ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਖਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਮਾਪਿਆਂ ਦੀ ਜੇਬ ਤੇ ਭਾਰੀ ਬੋਝ ਨਾ ਪਏ ਤੇ ਹਰ ਬੱਚੇ ਦਾ ਪੜ੍ਹਨ ਦਾ ਸੁਫ਼ਨਾ ਪੂਰਾ ਹੋ ਸਕੇ। ਜੇਕਰ ਤੁਹਾਡੇ ਇਲਾਕੇ ‘ਚ ਹੀ ਕਿਤੇ ਅਜਿਹੀ ਲੁੱਟ ਦਿਖਾਈ ਦਿੰਦੀ ਹੈ ਤਾਂ ਤੁਸੀਂ ਵੀ ਆਪਣਾ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰ ਸਕਦੇ ਹੋ।

ਅਜਿਹੀਆਂ ਹੋ ਰਹੀਆਂ ਲੁੱਟਾਂ ਨੂੰ ਰੋਕਣ ਦੀ ਸਖ਼ਤ ਲੋੜ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਖਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਮਾਪਿਆਂ ਦੀ ਜੇਬ ਤੇ ਭਾਰੀ ਬੋਝ ਨਾ ਪਏ ਤੇ ਹਰ ਬੱਚੇ ਦਾ ਪੜ੍ਹਨ ਦਾ ਸੁਫ਼ਨਾ ਪੂਰਾ ਹੋ ਸਕੇ। ਜੇਕਰ ਤੁਹਾਡੇ ਇਲਾਕੇ ‘ਚ ਹੀ ਕਿਤੇ ਅਜਿਹੀ ਲੁੱਟ ਦਿਖਾਈ ਦਿੰਦੀ ਹੈ ਤਾਂ ਤੁਸੀਂ ਵੀ ਆਪਣਾ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰ ਸਕਦੇ ਹੋ।
Shops Open Outside Schools Read How Parents Are Being Robbed