ਕੋਟਕਪੂਰਾ ਗੋਲੀਕਾਂਡ- ਨਵੀਂ SIT ਅੱਗੇ ਪੇਸ਼ ਹੋਏ ਸੁਮੇਧ ਸੈਣੀ
LPTV / Chandigarh
ਚੰਡੀਗੜ੍ਹ, 1 ਜੂਨ 2021- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਕੋਟਕਪੁਰਾ ਗੋਲੀਕਾਂਡ ਮਾਮਲੇ ਚ ਬਣਾਈ ਗਈ ਨਵੀਂ SIT ਦੇ ਸਾਹਮਣੇ ਪੇਸ਼ ਹੋਏ। ਚੰਡੀਗੜ੍ਹ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਵਿੱਚ ਸੈਣੀ ਪਹੁੰਚੇ ਸੀ। ਇੱਥੇ ਨਵੀਂ ਸਿੱਟ ਵੱਲੋਂ ਉਨ੍ਹਾਂ ਕੋਲੋਂ ਢਾਈ ਤਿੰਨ ਘੰਟੇ ਪੁੱਛਗਿੱਛ ਹੋਈ।
ਐਸਆਈਟੀ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਲਕੇ ਯਾਦਵ ਦੀ ਅਗਵਾਈ ਵਿੱਚ ਐਤਵਾਰ ਨੂੰ ਸੈਣੀ ਦੇ ਚੰਡੀਗੜ੍ਹ ਘਰ ਦੀ ਬਾਹਰੀ ਦੀਵਾਰ 'ਤੇ ਪੁੱਛਗਿੱਛ ਲਈ ਨੋਟਿਸ ਚਿਪਕਾਇਆ ਗਿਆ ਸੀ। ਕੋਟਕਪੂਰਾ ਕਾਂਡ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰਿਆ ਸੀ। ਸੈਣੀ ਉਸ ਸਮੇਂ ਪੰਜਾਬ ਦੇ ਪੁਲਿਸ ਮੁਖੀ ਸਨ।ਦਸ ਦੇਈਏ ਕਿ ਪੜਤਾਲ ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ ਸੀ ਤੇ ਸ਼ਾਮ 7 ਵਜੇ ਤੱਕ ਚਲੀ।

ਗੌਰਤਲਬ ਹੈ ਕਿ SIT ਨੇ ਸੁਮੇਧ ਸੈਣੀ ਨੂੰ ਪੁੱਛਿਆ ਕਿ ਉਸਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। SIT ਨੇ ਪੁੱਛ ਗਿੱਛ ਵਿੱਚ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ ਤੇ ਉਸ ਦੌਰਾਨ ਸੈਣੀ ਦੇ ਨਾਲ ਮੋਬਾਇਲ ਤੇ ਕੌਣ-ਕੌਣ ਸੰਪਰਕ 'ਚ ਸੀ। ਦੱਸ ਦੇਈਏ ਕਿ ਹਾਈ ਕੋਰਟ ਵਲੋਂ ਕੁੰਵਰ ਵਿਜੇ ਪ੍ਰਤਾਪ ਦੀ SIT ਨੂੰ ਹਟਾ ਕੇ ਨਵੀਂ SIT ਬਣਾਉਣ ਦੇ ਆਦੇਸ਼ ਦਿੱਤੇ ਗਏ ਸੀ।
Kotakpura shooting incident Sumedh Saini appeared before the new SIT