ਹਾਈ ਸਕਿਓਰਿਟੀ ਨੰਬਰ ਪਲੇਟਾਂ ਨਾ ਲਗਵਾਉਣ ਵਾਲਿਆਂ ਦੀ ਆਵੇਗੀ ਸ਼ਾਮਤ
LPTV / Chandigarh
ਸਰਕਾਰ ਨੇ ਉਨ੍ਹਾਂ ਲੋਕਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੇ ਵਾਹਨਾਂ 'ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਾਈਆਂ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਟਰੈਫਿਕ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸੂਬਾ ਸਰਕਾਰ ਵੱਲੋਂ ਕਈ ਵਾਰ ਆਖਰੀ ਤਰੀਕ ਤੈਅ ਕੀਤੀ ਹੈ ਪਰ ਲੋਕਾਂ ਦੇ ਵਾਹਨਾਂ 'ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਾਉਣ ਕਾਰਨ ਹਰ ਵਾਰ ਆਖਰੀ ਤਰੀਕ ਵਧਾ ਦਿੱਤੀ ਜਾਂਦੀ ਹੈ।
ਦੱਸ ਦੇਈਏ ਕਿ ਜੇਕਰ ਕਿਸੇ ਦਾ ਵਾਹਨ 1 ਅਪ੍ਰੈਲ, 2019 ਤੋਂ ਪਹਿਲਾਂ ਮੈਨਫੈਕਚਰ ਕੀਤਾ ਗਿਆ ਹੈ, ਤਾਂ ਵਿਭਾਗ ਦੀ ਆਨਲਾਈਨ ਵੈੱਬਸਾਈਟ 'ਤੇ ਜਾ ਕੇ ਵਾਹਨ ਦਾ ਵੇਰਵਾ ਦਰਜ ਕਰਕੇ ਮਿਤੀ, ਸਮਾਂ ਅਤੇ ਫਿਟਮੈਂਟ ਸੈਂਟਰ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਪਲੇਟ ਲਗਾਉਣ ਲਈ ਹੋਮ ਫਿਟਮੈਂਟ ਦੀ ਸਹੂਲਤ ਵੀ ਦਿੱਤੀ ਗਈ ਹੈ। ਦੂਜੇ ਪਾਸੇ ਜੇਕਰ ਗੱਡੀ 1 ਅਪ੍ਰੈਲ 2019 ਤੋਂ ਬਾਅਦ ਬਣਵਾਈ ਜਾਂਦੀ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਪਲੇਟ ਮੋਟਰ ਵਹੀਕਲ ਡੀਲਰ ਵੱਲੋਂ ਲਗਾਈ ਜਾਵੇਗੀ।
Including those who do not wear high security number plates