ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

'ਭਾਜਪਾ ਵਾਲੇ ਕਦੋਂ ਵੀ ਕਿਤੇ ਵੀ ਦੰਗੇ ਕਰਵਾ ਸਕਦੇ ਨੇ....'!

BJP-people-can-make-riots-anytim


LPTV / Chandigarh

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਕਈ ਥਾਵਾਂ 'ਤੇ ਹੋਈ ਹਿੰਸਾ ਨੂੰ ਲੈ ਕੇ ਇੱਕ ਵਾਰ ਫਿਰ ਭਾਜਪਾ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਿਸੇ ਵੀ ਸਮੇਂ ਕਿਤੇ ਵੀ ਦੰਗੇ ਕਰਵਾ ਸਕਦੇ ਹਨ। ਇਸ ਲਈ ਮੈਨੂੰ ਹਰ ਸਮੇਂ ਸੁਚੇਤ ਰਹਿਣਾ ਪੈਂਦਾ ਹੈ। ਅਸੀਂ ਹਿੰਸਾ ਨਹੀਂ ਕਰਦੇ, ਬੰਗਾਲ ਦੇ ਲੋਕ ਹਿੰਸਾ ਨੂੰ ਪਸੰਦ ਨਹੀਂ ਕਰਦੇ ਅਤੇ ਇਹ ਅਪਰਾਧਿਕ ਹਿੰਸਾ ਹੈ। ਹਿੰਸਾ ਲਈ ਭਾਜਪਾ ਜ਼ਿੰਮੇਵਾਰ ਹੈ, ਉਹ ਬਾਹਰੋਂ ਗੁੰਡੇ ਬੰਗਾਲ ਲੈ ਕੇ ਆਏ।

ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਉਹ ਜਲੂਸ ਵਿੱਚ ਹਥਿਆਰ ਅਤੇ ਕਾਰਤੂਸ ਲੈ ਕੇ ਆਏ ਸੀ। ਕੀ ਭਗਵਾਨ ਰਾਮ ਨੇ ਹਥਿਆਰ ਲਿਆਉਣ ਲਈ ਕਿਹਾ ਸੀ? ਇਹ ਲੋਕ ਨਹੀਂ ਸਮਝਦੇ ਕਿ ਬੰਗਾਲ ਦੇ ਲੋਕ ਦੰਗੇ ਪਸੰਦ ਨਹੀਂ ਕਰਦੇ। ਦੰਗਾ ਕਰਨਾ ਬੰਗਾਲ ਦਾ ਸੱਭਿਆਚਾਰ ਨਹੀਂ ਹੈ। ਆਮ ਲੋਕ ਦੰਗੇ ਨਹੀਂ ਕਰਦੇ। ਜੇਕਰ ਭਾਜਪਾ ਨਾਲ ਇਹ ਸੰਭਵ ਨਹੀਂ ਹੁੰਦਾ ਤਾਂ ਉਹ ਦੰਗੇ ਭੜਕਾਉਣ ਲਈ ਭਾੜੇ ਦੇ ਲੋਕਾਂ ਨੂੰ ਲਿਆਉਂਦੇ ਹਨ। ਦੰਗਾਕਾਰੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਸਿਰਫ਼ ਸਿਆਸੀ ਗੁੰਡੇ ਹੁੰਦੇ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੇਜੂਰੀ 'ਚ ਕਿਹਾ ਕਿ ਭਾਜਪਾ ਰਾਮ ਨੌਮੀ 'ਤੇ ਹਿੰਸਾ ਕਰਕੇ ਭਗਵਾਨ ਰਾਮ ਦੇ ਨਾਂ ਨੂੰ ਬਦਨਾਮ ਕਰ ਰਹੀ ਹੈ। ਉਹ ਹਿੰਦੂ ਧਰਮ ਨੂੰ ਬਦਨਾਮ ਕਰ ਰਹੇ ਹਨ। ਕੀ ਤੁਸੀਂ ਨੰਦੀਗ੍ਰਾਮ, ਖੇਜੂਰੀ, ਕੋਲਾਘਾਟ, ਤਮਲੂਕ ਦੀਆਂ ਘਟਨਾਵਾਂ ਨੂੰ ਭੁੱਲ ਗਏ ਹੋ? ਅੱਜ ਸੀਪੀਐਮ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ, ਅੱਜ ਭਾਜਪਾ ਨੇ ਸੀਪੀਐਮ ਤੋਂ ਸਿੱਖ ਕੇ ਹੀ ਇਹ ਰਾਹ ਚੁਣਿਆ ਹੈ।

BJP people can make riots anytime anywhere


Popular Posts
Just Now