ਆਪ ਵਿਧਾਇਕ ਗੋਲਡੀ ਕੰਬੋਜ ਦਾ ਪਿਤਾ ਗ੍ਰਿਫਤਾਰ
LPTV / Chandigarh
ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਉਤੇ ਰਿਸ਼ਵਤ ਦੇ ਦੋਸ਼ ਹਨ। ਵਿਜੀਲੈਂਸ ਨੇ ਗੋਲਡੀ ਕੰਬੋਜ ਦੇ ਪਿਤਾ ਉਤੇ ਰਿਸ਼ਵਤ ਨੂੰ ਲੈ ਕਿ ਸ਼ਿਕਾਇਤ ਦਰਜ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਰਾਨੂੰ ਬਾਈ ਉਸ ਕੋਲ ਮਕਾਨ ਦਿਖਾਉਣ ਲਈ ਆਈ ਸੀ ਅਤੇ ਉਹ ਉਸ ਨੂੰ ਘਰ ਦਿਖਾਉਣ ਲਈ ਇੱਕ ਥਾਂ ’ਤੇ ਲੈ ਗਿਆ ਸੀ। ਰੇਪ ਦੇ ਮਾਮਲੇ ਚ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸੁਰਿੰਦਰ ਕੰਬੋਜ ਵੱਲੋਂ ਉਸ ਨੂੰ ਫੋਨ ਕਰਕੇ 10 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ। ਜਿਸ ਤੋਂ ਬਾਅਦ ਉਸ ਨੇ ਪੁਲਿਸ ਐਫਆਰਆਈ ਦਰਜ ਕਰਵਾਈ ਹੈ।
ਦਸ ਦੇਈਏ ਕਿ ਸੁਰਿੰਦਰ ਸਿੰਘ ਕੰਬੋਜ ਨੂੰ ਪੁਲਿਸ ਦੇ ਵਲੋਂ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵਲੋਂ ਗੋਲਡੀ ਕੰਬੋਜ ਦੇ ਪਿਤਾ ਸਮੇਤ ਚਾਰ ਖਿਲਾਫ਼ ਆਈਪੀਸੀ ਦੀ ਧਾਰਾ 384, 389 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ ਤੇ ਦੋਸ਼ ਲਗਾਉਂਦੇ ਹੋਏ ਸੁਨੀਲ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ, ਗੋਲਡੀ ਦੇ ਪਿਤਾ ਨੇ ਮੈਨੂੰ ਬਲਾਤਾਕਰ ਦੇ ਝੂਠੇ ਕੇਸ ਵਿਚ ਫ਼ਸਾਉਣ ਲਈ 10 ਲੱਖ ਰੁਪਏ ਦੀ ਮੰਗ ਕੀਤੀ। ਦੂਜੇ ਪਾਸੇ ਪੁਲਿਸ ਦੇ ਵਲੋਂ ਸੁਨੀਲ ਦੇ ਬਿਆਨਾਂ ਦੇ ਆਧਾਰ ਤੇ ਸੁਰਿੰਦਰ ਸਿੰਘ ਕੰਬੋਜ, ਰਾਣੋ ਬਾਈ, ਸੁਨੀਲ ਰਾਏ ਅਤੇ ਸੁਨੀਲ ਰਾਏ ਦੀ ਪਤਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
AAP MLA Goldie Kambojs father arrested