ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਪੰਜਾਬ 'ਚ ਹਟਾਇਆ Lockdown, ਸਰਕਾਰ ਦੀਆਂ ਨਵੀਆਂ ਗਾਈਡਲਾਨਜ ਜਾਰੀ

ਪੰਜਾਬ 'ਚ ਹਟਾਇਆ Lockdown, ਸਰਕਾਰ ਦੀਆਂ ਨਵੀਆਂ ਗਾਈਡਲਾਨਜ ਜਾਰੀ


LPTV / Chandigarh

ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ਵਿਚ ਰਾਹਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੀ ਵੱਡੀ ਰਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਹੁਣ ਸ਼ਨੀਵਾਰ ਦਾ ਲਾਕਡਾਊਨ ਖ਼ਤਮ ਕਰ ਦਿੱਤਾ ਹੈ। ਨਵੇਂ ਹੁਕਮਾਂ ਮੁਤਾਬਕ ਪੰਜਾਬ ਵਿਚ ਹੁਣ ਸਿਰਫ਼ ਐਤਵਾਰ ਦਾ ਹੀ ਲਾਕਡਾਊਨ ਹੋਵੇਗਾ। ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਅੱਜ ਹੋਈ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲਗਾਈਆਂ ਪਾਬੰਦੀਆਂ ਵਿਚ 15 ਜੂਨ ਤਕ ਲਈ ਵਾਧਾ ਕਰ ਦਿੱਤਾ ਹੈ।ਇਸ ਦੇ ਨਾਲ ਹੀ ਵਿਆਹ ਸਮਾਗਮ ਵਿਚ ਹੋਣ ਵਾਲੀ ਗੈਦਰਿੰਗ ਵਿਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਵਿਆਹ ਸਮਾਗਮ ਵਿਚ ਸਿਰਫ 10 ਲੋਕ ਸ਼ਾਮਲ ਹੋ ਸਕਦੇ ਸਨ, ਜਿਸ ਦੀ ਗਿਣਤੀ ਵਧਾ ਕੇ ਹੁਣ 20 ਕਰ ਦਿੱਤੀ ਗਈ ਹੈ। ਹੁਣ 20 ਲੋਕ ਵਿਆਹ ਸਮਾਗਮ ਵਿਚ ਸ਼ਿਰਕਤ ਕਰ ਸਕਣਗੇ,,, ਦੇਖੋ ਪੰਜਾਬ ਵਾਸੀਆਂ ਨੂੰ ਕੀ-ਕੀ ਮਿਲੀ ਰਾਹਤ

15 ਜੂਨ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ

ਲੌਕਡਾਊਨ 'ਚ ਦਿੱਤੀ ਗਈ ਵੱਡੀ ਰਾਹਤ

ਸ਼ਾਮ 6 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਦੁਕਾਨਾਂ

ਨਿਜੀ ਅਦਾਰੇ 50 ਫੀਸਦ ਸਟਾਫ ਨਾਲ ਖੋਲ ਸਕਦੇ ਨੇ ਦਫਤਰ

ਵਿਆਹ ਤੇ ਭੋਗ ਸਮਾਗਮਾਂ 'ਚ 20 ਤੱਕ ਲੋਕ ਹੋ ਸਕਦੇ ਨੇ ਸ਼ਾਮਲ

ਨੌਕਰੀਆਂ ਲਈ ਇਮਤਿਹਾਨਾਂ ਨੂੰ ਦਿੱਤੀ ਛੋਟ

ਨੈਸ਼ਨਲ ਤੇ ਇੰਟਰਨੈਸ਼ਨਲ ਖੇਡਾਂ ਦੇ ਟਰੇਨਿੰਗ ਕੈਂਪਾਂ ਨੂੰ ਛੋਟ

ਇੱਕ ਹਫਤੇ ਤੱਕ ਖੋਲੇ ਜਾਣਗੇ ਜਿੰਮ ਤੇ ਰੈਸਟੋਰੈਂਟ

50 ਫੀਸਦ ਕਪੈਸਟੀ ਨਾਲ ਖੋਲੇ ਜਾਣਗੇ ਜਿੰਮ ਤੇ ਰੈਸਟੋਰੈਂਟ

ਜਿੰਮ ਮਾਲਕਾਂ ਤੇ ਵਰਕਰਾਂ ਨੂੰ ਵੈਕਸੀਨ ਲਵਾਉਣਾ ਜ਼ਰੂਰੀ

ਰੈਸਟੋਰੈਂਟ ਮਾਲਕਾਂ ਤੇ ਵਰਕਰਾਂ ਨੂੰ ਵੈਕਸੀਨ ਲਵਾਉਣਾ ਜ਼ਰੂਰੀ

ਨਾਈਟ ਕਰਫਿਊ ਦਾ ਸਮਾਂ ਵੀ ਬਦਲਿਆ

ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਨਾਈਟ ਕਰਫਿਊ

ਸਿਰਫ ਐਤਵਾਰ ਨੂੰ ਰਹੇਗਾ ਵੀਕਐਂਡ ਲੌਕਡਾਊਨ

ਸ਼ਨੀਵਾਰ ਨੂੰ ਨਹੀਂ ਹੋਵੇਗਾ weakened lockdown

ਕਰੋਨਾ ਦੇ ਘਟਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਦਿੱਤੀ ਰਾਹਤ

ਜਿਲਾ ਪ੍ਰਸ਼ਾਸਨ ਨੂੰ ਲੋੜ ਮੁਤਾਬਿਕ ਫੈਸਲੇ ਲੈਣ ਦਾ ਅਧਿਕਾਰ

Lockdown lifted in Punjab new guidelines issued by the government


Popular Posts
Just Now