ਬਲਤੇਜ ਸਿੰਘ ਢਿੱਲੋਂ ਬਣੇ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਪਹਿਲੇ ਦਸਤਾਰਧਾਰੀ ਚੇਅਰਮੈਨ
LPTV / Chandigarh
ਵਿਦੇਸ਼ ਡੈਸਕ; ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਨੂੰ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਬਲਤੇਜ ਢਿੱਲੋਂ ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਸਿੱਖ ਵਿਅਕਤੀ ਹਨ I ਢਿੱਲੋਂ ਦੀ ਇਹ ਨਿਯੁਕਤੀ 30 ਜੂਨ ਤੋਂ ਸ਼ੁਰੂ ਹੋਈ ਹੈ ਅਤੇ ਇਸਦੀ ਮਿਆਦ ਤਿੰਨ ਸਾਲ ਦੀ ਹੋਵੇਗੀ। ਬਲਤੇਜ ਢਿੱਲੋਂ 2017 ਤੋਂ ਵਰਕਸੇਫਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹਨ ਅਤੇ ਚੇਅਰ ਵਜੋਂ ਉਹ ਜੈੱਫ ਪੈਰ ਦੀ ਥਾਂ ਲੈਣਗੇ। ਵਰਕਸੇਫਬੀਸੀ ਇਕ ਪ੍ਰੋਵਿੰਸ਼ੀਅਲ ਏਜੰਸੀ ਹੈ ਜੋ ਪ੍ਰੋਵਿੰਸ ਵਿੱਚ ਕੰਮ ਵਾਲੀਆਂ ਥਾਵਾਂ ਉੱਪਰ ਸੁਰੱਖਿਆ ਯਕੀਨੀ ਬਣਾਉਂਦੀ ਹੈ I ਵਰਕਸੇਫਬੀਸੀ ਵੱਲੋਂ ਜ਼ਖਮੀ ਕਰਮਚਾਰੀਆਂ ਲਈ ਸਿੱਖਿਆ, ਰੋਕਥਾਮ, ਮੁਆਵਜ਼ਾ ਅਤੇ ਬੀਮਾ ਆਦਿ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਗੌਰਤਲਬ ਹੈ ਕਿ ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਟਡ ਪੁਲਿਸ ( ਆਰਸੀਐਮਪੀ ) ਵਿੱਚ ਪਹਿਲੇ ਦਸਤਾਰਧਾਰੀ ਅਫ਼ਸਰ ਹੋਣ ਦਾ ਮਾਣ ਵੀ ਹਾਸਿਲ ਹੈ। ਬਲਤੇਜ ਢਿੱਲੋਂ ਨੇ ਅਗਸਤ 1990 ਦੌਰਾਨ ਪਹਿਲੇ ਦਸਤਾਰਧਾਰੀ ਵਿਅਕਤੀ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ ਅਤੇ ਆਰਸੀਐਮਪੀ ਵਿੱਚ 30 ਸਾਲ ਸੇਵਾਵਾਂ ਨਿਭਾਈਆਂ ।
Baltej Singh Dhillon became the first turbaned chairman of the Board of Directors of WorkSafeBC