'ਬਿੱਲ ਲਿਆਓ ਇਨਾਮ ਪਾਓ' ਸਕੀਮ ਦੀ ਹੋਈ ਸ਼ੁਰੂਆਤ, ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ…
LPTV / Chandigarh
ਸਟੇਟ ਡੈਸਕ: ਜੀਐਸਟੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ 'ਬਿੱਲ ਲਿਆਓ ਇਨਾਮ ਪਾਓ' ਸਕੀਮ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਦੱਸ ਦਈਏ ਕਿ ਇਸ ਸਕੀਮ ਨੂੰ ਲਾਂਚ ਕਰਦਿਆਂ ਪੰਜਾਬ ਸਰਕਾਰ ਵੱਲੋਂ 'ਮੇਰਾ ਬਿੱਲ' ਐਪ ਵੀ ਲਾਂਚ ਕੀਤਾ ਗਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਪੰਜਾਬ ਦੀ ਆਪਣੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਅੱਜ ਤੋਂ ਸ਼ੁਰੂ ਹੋ ਰਹੀ ਹੈ। ਨਾਗਰਿਕ ਹਿੱਸਾ ਲੈ ਸਕਦੇ ਹਨ ਅਤੇ ਇਨਾਮੀ ਰਾਸ਼ੀ ਵਿੱਚ 29 ਲੱਖ ਤੱਕ ਜਿੱਤ ਸਕਦੇ ਹਨ।" ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਹਮੇਸ਼ਾ ਲੋਕਾਂ ਨੂੰ ਵਾਪਿਸ ਦੇਣਾ ਚਾਹੁੰਦੇ ਹਨ ਅਤੇ ਸਕੀਮ ਬਿਲਕੁਲ ਉਹੀ ਕਰਦੀ ਹੈ। ਹਰਪਾਲ ਚੀਮਾ ਨੇ ਕਿਹਾ, "ਬਿੱਲ ਮੰਗੋ, ਅੱਪਲੋਡ ਕਰੋ ਅਤੇ ਇਨਾਮ ਜਿੱਤੋ।"
Finance Minister Harpal Singh Cheema has launched Bill Bring Reward Scheme