ਦੁਸਹਿਰੇ ਦਾ ਤਿਉਹਾਰ ਅੱਜ - ਪੰਜਾਬ ਪੁਲਿਸ ਮੁਸਤੈਦ, ਜਲੰਧਰ 'ਚ 1200 ਪੁਲਿਸ ਮੁਲਾਜ਼ਮ ਤਾਇਨਾਤ
LPTV / Chandigarh
ਸਟੇਟ ਡੈਸਕ: ਸ਼ਹਿਰ ਵਿੱਚ ਅੱਜ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਕੁੱਲ 20 ਪ੍ਰੋਗਰਾਮ ਕਰਵਾਏ ਜਾਣਗੇ। ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਥਾਂ-ਥਾਂ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਦੁਸਹਿਰੇ ਮੌਕੇ ਮੇਲਾ ਬਸਤੀ ਸ਼ੇਖ ਘਾਸ ਮੰਡੀ ਸਥਿਤ ਦੁਸਹਿਰਾ ਗਰਾਊਂਡ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 65 ਫੁੱਟ ਉੱਚੇ ਪੁਤਲੇ ਫੂਕੇ ਜਾਣਗੇ। ਇਸ ਤਿਉਹਾਰ ਸਬੰਧੀ ਜਦੋਂ ਦੁਸਹਿਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਵਣ ਬਣਾਉਣ ਵਾਲੇ ਕਾਰੀਗਰ ਆਗਰਾ ਤੋਂ ਬੁਲਾਏ ਗਏ ਹਨ। ਜਿਸ ਵਿੱਚ ਤਿੰਨਾਂ ਦੇ ਪੁਤਲੇ ਸਜਾਏ ਜਾਣਗੇ।
Dussehra festival today Punjab Police deployed 1200 police personnel in Mustaid Jalandhar