Weather of Punjab-ਪੰਜਾਬ ਚ 5 ਦਿਨ ਤੱਕ ਜਾਰੀ ਰਹਿ ਸਕਦੀ ਹੈ ਸੰਘਣੀ ਧੁੰਦ, ਜਾਣੋ ਆਪਣੇ ਇਲਾਕੇ ਦਾ ਹਾਲ
raghuvanshi /
ਸਟੇਟ ਡੈਸਕ : ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਸਮੇਤ ਸਮੁੱਚਾ ਉੱਤਰੀ ਭਾਰਤ ਵੀਰਵਾਰ ਨੂੰ ਵੀ ਕੜਾਕੇ ਦੀ ਠੰਡ ਨਾਲ ਪ੍ਰਭਾਵਿਤ ਰਿਹਾ। ਕਈ ਦਿਨਾਂ ਬਾਅਦ ਪੰਜਾਬ ਵਿੱਚ ਧੁੱਪ ਨਿਕਲੀ ਪਰ ਬਰਫੀਲੀਆਂ ਹਵਾਵਾਂ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ। ਇਸ ਦੇ ਨਾਲ ਹੀ ਧੁੰਦ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ।
ਮੌਸਮ ਵਿਭਾਗ ਅਨੁਸਾਰ 12 ਅਤੇ 13 ਜਨਵਰੀ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਬਰਫੀਲੀਆਂ ਹਵਾਵਾਂ ਚੱਲਣਗੀਆਂ। ਚਾਰ-ਪੰਜ ਦਿਨਾਂ ਤੱਕ ਧੁੰਦ ਦਾ ਕਹਿਰ ਜਾਰੀ ਰਹੇਗਾ। ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵੀਰਵਾਰ ਨੂੰ ਵੀ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ। ਮੌਸਮ ਵਿਭਾਗ ਮੁਤਾਬਕ 12 ਤੋਂ 16 ਜਨਵਰੀ ਤੱਕ ਬੇਹੱਦ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਪੰਜਾਬ ਦਾ ਘੱਟੋ-ਘੱਟ ਪਾਰਾ 0.8 ਡਿਗਰੀ ਤੱਕ ਡਿੱਗਿਆ
ਵੀਰਵਾਰ ਨੂੰ ਪੰਜਾਬ ਚ ਰਾਤ ਦੇ ਤਾਪਮਾਨ ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਗੁਰਦਾਸਪੁਰ ਵਿੱਚ 4.5, ਐਸਬੀਐਸ ਨਗਰ ਵਿੱਚ 5.4, ਅੰਮ੍ਰਿਤਸਰ ਵਿੱਚ 5.6 ਅਤੇ ਲੁਧਿਆਣਾ ਵਿੱਚ 6.3 ਡਿਗਰੀ ਰਿਹਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਵਿਗਿਆਨੀ ਸ਼ਿਵਿੰਦਰਾ ਅਨੁਸਾਰ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਕੁਝ ਥਾਵਾਂ ਤੇ ਕੁਝ ਸਮੇਂ ਲਈ ਹਲਕੀ ਧੁੱਪ ਵੀ ਨਿਕਲਣੀ ਸ਼ੁਰੂ ਹੋ ਗਈ ਹੈ ਪਰ ਸੀਤ ਲਹਿਰ ਅਜੇ ਵੀ ਬਰਕਰਾਰ ਰਹੇਗੀ।
Live punjabi tv