ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 10 IAS officers ਦੇ ਕੀਤੇ ਤਬਾਦਲੇ, ਛੇ ਜ਼ਿਲ੍ਹਿਆਂ ਦੇ ਡੀਸੀ ਬਦਲੇ
raghuvanshi /
ਸਟੇਟ ਡੈਸਕ : ਪੰਜਾਬ ਸਰਕਾਰ ਨੇ ਸੋਮਵਾਰ ਨੂੰ ਛੇ ਜ਼ਿਲ੍ਹਿਆਂ ਦੇ ਡੀਸੀ ਸਮੇਤ 10 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਤਬਾਦਲੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੇ ਗਏ ਹਨ।
ਇਸ ਹੁਕਮ ਤਹਿਤ ਬਦਲੇ ਗਏ ਡੀਸੀਜ਼ ਵਿੱਚ ਸਾਕਸ਼ੀ ਸਾਹਨੀ ਨੂੰ ਲੁਧਿਆਣਾ, ਸ਼ੌਕਤ ਅਹਿਮਦ ਪਰੇ ਨੂੰ ਪਟਿਆਲਾ, ਹਰਪ੍ਰੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਜਸਪ੍ਰੀਤ ਸਿੰਘ ਨੂੰ ਬਠਿੰਡਾ, ਅਦਿੱਤਿਆ ਉੱਪਲ ਨੂੰ ਪਠਾਨਕੋਟ ਅਤੇ ਅਮਿਤ ਕੁਮਾਰ ਨੂੰ ਕਪੂਰਥਲਾ ਦਾ ਡੀਸੀ ਲਾਇਆ ਗਿਆ ਹੈ। ਉਕਤ ਜ਼ਿਲ੍ਹਿਆਂ ਵਿੱਚ ਡੀਸੀ ਦੇ ਅਹੁਦੇ ’ਤੇ ਹੁਣ ਤੱਕ ਤਾਇਨਾਤ ਅਧਿਕਾਰੀ ਲੁਧਿਆਣਾ ਦੀ ਸੁਰਭੀ ਮਲਿਕ ਨੂੰ ਬਦਲ ਕੇ ਪੇਡਾ (ਪੰਜਾਬ ਊਰਜਾ ਵਿਕਾਸ ਏਜੰਸੀ) ਦਾ ਮੁੱਖ ਕਾਰਜਕਾਰੀ ਅਧਿਕਾਰੀ ਲਾਇਆ ਗਿਆ ਹੈ, ਜਦੋਂਕਿ ਬਠਿੰਡਾ ਤੋਂ ਸ਼ੌਕਤ ਅਹਿਮਦ ਪਰੇ ਨੂੰ ਬਦਲ ਕੇ ਪਟਿਆਲਾ ਦਾ ਡੀਸੀ ਲਾਇਆ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਡੀਸੀ ਨਿਯੁਕਤ ਹੋਏ ਹਰਪ੍ਰੀਤ ਸਿੰਘ ਸਦਨ ਹੁਣ ਤੱਕ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸਨ। ਜਸਪ੍ਰੀਤ ਸਿੰਘ ਡਾਇਰੈਕਟਰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦਾ ਅਹੁਦਾ ਸੰਭਾਲ ਰਹੇ ਸਨ। ਕਪੂਰਥਲਾ ਵਿੱਚ ਡੀਸੀ ਨਿਯੁਕਤ ਕੀਤੇ ਗਏ ਅਮਿਤ ਕੁਮਾਰ ਪੰਚਾਲ ਹੁਣ ਤੱਕ ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਸਨ। ਆਦਿਤਿਆ ਉੱਪਲ ਇਸ ਸਮੇਂ ਜਲੰਧਰ ਐੱਮ.ਸੀ. ਦੇ ਕਮਿਸ਼ਨਰ ਸਨ।
ਇਨ੍ਹਾਂ ਅਧਿਕਾਰੀਆਂ ਤੋਂ ਇਲਾਵਾ ਅਮਰਪ੍ਰੀਤ ਕੌਰ ਸੰਧੂ ਨੂੰ ਜਲੰਧਰ ਵਿਕਾਸ ਅਥਾਰਟੀ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਗੌਤਮ ਜੈਨ ਨੂੰ ਕਮਿਸ਼ਨਰ ਜਲੰਧਰ ਐੱਮਸੀ ਅਤੇ ਹਰਪ੍ਰੀਤ ਸਿੰਘ ਨੂੰ ਕਮਿਸ਼ਨਰ ਅੰਮ੍ਰਿਤਸਰ ਐੱਮਸੀ ਨਿਯੁਕਤ ਕੀਤਾ ਗਿਆ ਹੈ।
Live punjabi tv