ਮਾਨ ਸਰਕਾਰ ਦਾ ਵੱਡਾ ਫੈਸਲਾ- ਹੁਣ ਸਕੂਲਾਂ ਚ ਮਿਡ-ਡੇ-ਮੀਲ ਚ ਮਿਲਣਗੇ ਮੌਸਮੀ ਫਲ
raghuvanshi /
ਸਟੇਟ ਡੈਸਕ : ਪੰਜਾਬ ਸਰਕਾਰ ਨੇ ਹੁਣ ਬੱਚਿਆਂ ਨੂੰ ਕੇਲਿਆਂ ਦੀ ਬਜਾਏ ਪੰਜਾਬ ਦੇ ਮੌਸਮੀ ਫਲ ਦੇਣ ਦਾ ਫੈਸਲਾ ਕੀਤਾ ਹੈ। ਨਾਲ ਹੀ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਰਾਜ ਸਰਕਾਰ ਨੇ ਫੈਸਲੇ ਵਿੱਚ ਬਦਲਾਅ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਵਿੱਚ ਕੋਈ ਵੀ ਮੌਸਮੀ ਫਲ ਸ਼ਾਮਲ ਕਰਨ ਲਈ ਕਿਹਾ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਭੇਜੇ ਪੱਤਰ ਅਨੁਸਾਰ ਮਿਡ-ਡੇ-ਮੀਲ ਵਿੱਚ ਮੌਸਮੀ ਫਲਾਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਹੈ।
Live punjabi tv