ਪੰਜਾਬ ਐਂਡ ਸਿੰਧ ਬੈਂਕ ਦਾ ਸਹਾਇਕ ਮੈਨੇਜਰ ਕਰ ਰਿਹਾ ਸੀ ਗਾਹਕ ਨਾਲ ਗੱਲ, ਅਚਾਨਕ ਹੋਇਆ ਕੁਝ ਅਜਿਹਾ...
ਸਟੇਟ ਡੈਸਕ : ਪੰਜਾਬ ਦੇ ਜਲੰਧਰ ਤੋਂ ਦੁਖਦਾਈ ਖ਼ਬਰ ਹੈ। ਬੀਐੱਮਸੀ ਚੌਕ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਸਹਾਇਕ ਮੈਨੇਜਰ ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਉਸ ਦੀ ਉਮਰ 55 ਤੋਂ 58 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੈਨੇਜਰ ਅਸ਼ੋਕ ਕੁਮਾਰ ਰੁਟੀਨ ਅਨੁਸਾਰ ਸਵੇਰੇ ਹੀ ਬੈਂਕ ਪਹੁੰਚ ਗਿਆ ਸੀ। ਉਥੇ ਉਹ ਇਕ ਗਾਹਕ ਨਾਲ ਗੱਲ ਕਰ ਰਿਹਾ ਸੀ ਜਦੋਂ ਅਚਾਨਕ ਸਾਈਲੈਂਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ।
Assistant Manager Bank Customer Suddenly Something Happened Livepunjabitv