PUNJAB NEWS - 40 ਰੁਪਏ ਛੋਲੇ ਭਟੂਰੇ ਦੀ ਪਲੇਟ, ਮਜ਼ਦੂਰ ਨੇ ਪਰੇਸ਼ਾਨ ਹੋ ਕੇ ਡੀਸੀ ਨੂੰ ਲਾਈ ਗੁਹਾਰ, ਬੋਲਿਆ- ਸਾਹਿਬ ! ਕਿਧਰ ਜਾਈਏ
Admin / Punjab
ਸਟੇਟ ਡੈਸਕ : ਸੰਗਰੂਰ 'ਚ ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ ਛੋਲੇ ਭਟੂਰੇ ਦੀ ਪਲੇਟ ਦਾ ਰੇਟ 20 ਤੋਂ 40 ਹੋਣ ਦੇ ਇੱਕ ਮਜ਼ਦੂਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ । ਪ੍ਰਸ਼ਾਸਨ ਨੇ ਵੀ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਆਖੀ। ਉਧਰ ਦੂਜੇ ਪਾਸੇ ਮਜ਼ਦੂਰ ਬਿੰਦਰ ਸਿੰਘ ਨੇ ਕਿਹਾ ਮੈਂ ਦਿਹਾੜੀ 'ਤੇ ਗਿਆ ਸੀ ਦੁਪਹਿਰ ਸਮੇਂ ਗਰਮੀ ਕਾਰਨ ਦਾਲ ਖਰਾਬ ਹੋਣ ਚਲਦੇ ਭਟੂਰੇ ਦੁਕਾਨ 'ਤੇ ਗਿਆ ਆ ਗਿਆ ਪਰ 20 ਵਾਲੀ ਪਲੇਟ 40 ਦੀ ਮਿਲੀ। ਮੇਰੇ ਜੇਬ 'ਚ 50 ਰੁਪਏ ਸਨ।
ਦਰਅਸਲ 16 ਅਪ੍ਰੈਲ ਨੂੰ ਰੋਜ਼ਮਰਾ ਦੀ ਤਰ੍ਹਾਂ ਮਜ਼ਦੂਰ ਬਿੰਦਰ ਸਿੰਘ ਆਪਣੇ ਘਰੋਂ ਆਪਣੀ ਦੁਪਹਿਰ ਦੀ ਦਾਲ ਰੋਟੀ ਲੈ ਕੇ ਕੋਲਾ ਪਾਰਕ ਦੇ ਬੈਕ ਸਾਈਡ ਕਿਸੇ ਦੇ ਮਜ਼ਦੂਰੀ ਲਈ ਗਿਆ ਦੁਪਹਿਰ ਸਮੇਂ ਜਦੋਂ ਖਾਣਾ ਖਾਣ ਲੱਗਿਆ ਤਾਂ ਉਸ ਦੀ ਦਾਲ ਗਰਮੀ ਕਾਰਨ ਖਰਾਬ ਹੋ ਗਈ ਸੀ ਤੇ ਉਹ ਰੇੜੀ ਤੋਂ ਛੋਲੇ ਭਟੂਰੇ ਖਾਣ ਚਲਾ ਗਿਆ । ਕਈ ਜਗ੍ਹਾ ਰੇਟ 20 ਰੁਪਏ ਛੋਲੇ ਭਟੂਰੇ ਦੀ ਪਲੇਟ ਹੁੰਦਾ ਹੈ ਪਰ ਉਸਨੇ ਰੇੜੀ ਵਾਲੇ ਨੇ ਆਪਣੇ ਹਿਸਾਬ ਨਾਲ 40 ਰੁਪਏ ਲੈ ਲਏ ਜੋ ਕਿ ਪਹਿਲਾਂ ਨਾਲੋਂ ਜ਼ਿਆਦਾ ਸੀ ਪਰ ਉਸ ਦੀ ਜੇਬ ਦੇ ਵਿੱਚ ਕੁੱਲ 50 ਰੁਪਏ ਸੀ ਤਾਂ ਉਸ ਨੇ ਰੇੜੀ ਵਾਲੇ ਨਾਲ ਰੇਟ ਵੱਧ ਹੋਣ 'ਤੇ ਨਰਾਜ਼ਗੀ ਜਤਾਈ ਤਾਂ ਅੱਗੋਂ ਉਸਨੇ ਕਿਹਾ ਕਿ ਮਹਿੰਗਾਈ ਹੋਈ ਪਰ ਉਸਨੇ ਆਪਣੀ ਆਵਾਜ਼ ਉਠਾਉਣ ਦੇ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਇੱਕ ਕੰਪਲੇਂਟ ਲਿਖਾਈ, ਜਿਸ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ। ਉਸ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਅੱਗੇ ਐਸਡੀਐਮ ਨੂੰ ਭੇਜਿਆ। ਮਜ਼ਦੂਰ ਇਸ ਕਾਰਵਾਈ ਤੋਂ ਬੇਹੱਦ ਖੁਸ਼ ਹੋਇਆ ਕਿਉਂਕਿ ਉਸ ਨੂੰ ਲੱਗ ਰਿਹਾ ਕਿ ਸਰਕਾਰੀ ਦਫਤਰਾਂ ਦੇ ਵਿੱਚ ਇੱਕ ਆਮ ਇਨਸਾਨ ਦੀ ਵੀ ਸੁਣਵਾਈ ਹੋ ਰਹੀ ਹੈ ।ਉਸ ਨੂੰ ਲੱਗਿਆ ਕਿ ਜੇਬ ਦੇ ਵਿੱਚ 50 ਰੁਪਏ ਹੋਣ ਦੇ ਬਾਵਜੂਦ 40 ਰੁਪਏ ਜਦੋਂ ਖਾਣ 'ਤੇ ਲੱਗ ਜਾਣ ਤਾਂ ਉਹ ਇੱਕ ਮਜ਼ਦੂਰ ਜਾਣਦਾ ਕਿ ਘਰ ਜਾਣ ਸਮੇਂ 10 ਰੁਪਏ ਨਾਲ ਕਿਵੇਂ ਗੁਜ਼ਾਰਾ ਹੁੰਦਾ ।
ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਉੱਪਰ ਸੰਗਰੂਰ ਦੇ ਐੱਸਡੀਐੱਮ ਚਰਨਜੀਤ ਸਿੰਘ ਬਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਕੋਲ ਇੱਕ ਸ਼ਿਕਾਇਤ ਮਾਰਕ ਹੋ ਕੇ ਆਈ ਹੈ, ਜਿਸ ਦੇ ਵਿੱਚ ਇੱਕ ਮਜ਼ਦੂਰ ਵੱਲੋਂ ਸ਼ਹਿਰ ਦੀ ਕੋਲਾ ਪਾਰਕ ਮਾਰਕੀਟ ਦੇ ਨਜ਼ਦੀਕ ਛੋਲੇ ਭਟੂਰੇ ਦੇ ਰੇਟ ਜ਼ਿਆਦਾ ਹੋਣ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਅਸੀਂ ਇਸ ਪੂਰੇ ਮਾਮਲੇ ਨੂੰ ਮਿਲ ਬੈਠ ਕੇ ਸਲਝਾਉਣ ਦੀ ਗੱਲ ਕਰਾਂਗੇ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਪ੍ਰਸ਼ਾਸਨ ਤੇ ਲੋਕ ਆਪਣਾ ਭਰੋਸਾ ਜਤਾ ਰਹੇ ਨੇ ਇੱਕ ਆਮ ਦਿਹਾੜੀਦਾਰ ਮਜ਼ਦੂਰ ਨੂੰ ਵੀ ਲੱਗ ਰਿਹਾ ਕਿ ਉਸ ਦੀ ਸੁਣਵਾਈ ਹੁੰਦੀ ਹ ਤੇ ਇਸ ਲਈ ਅਸੀਂ ਇਸ ਸ਼ਿਕਾਇਤ ਨੂੰ ਹਲਕੇ ਵਿੱਚ ਨਹੀਂ ਲਿਆ ।
ਫਿਲਹਾਲ ਸੰਗਰੂਰ ਦੇ ਵਿੱਚ ਇਹ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਪਰ ਗੱਲ ਭਾਵੇਂ 20 ਰੁਪਏ ਤੋਂ 40 ਰੁਪਏ ਛੋਲੇ ਭਟੂਰੇ ਦੀ ਪਲੇਟ ਦੀ ਹੈ ਆਮ ਤੌਰ ਤੇ ਇਹ ਤੁਹਾਨੂੰ ਹਰ ਮਾਰਕੀਟ ਦੇ ਵਿੱਚ ਅਲੱਗ ਅਲੱਗ ਰੇਟਾਂ ਦੇ ਉੱਪਰ ਉਪਲਬਧ ਹੁੰਦੀ ਹ ਤਾਂ ਇਹ ਪਲੇਟ ਤੁਹਾਨੂੰ ਹੋਟਲਾਂ ਵਿੱਚ ਰੈਸਟੋਰੈਂਟਾਂ ਦੇ ਵਿੱਚ 500 ਰੁਪਏ ਤੱਕ ਜਾਂ 300 ਤੱਕ ਵੀ ਮਿਲਦੀ ਹੈ ।
40 Rupees Plate Of Chickpeas The Worker Got Upset And Complained To The DC