ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਲੋਕ ਸਭਾ ਚੋਣ - ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਾਥੀਆਂ ਦੀ ਆਜ਼ਾਦੀ ਲਈ ਲੜੇਗਾ ਆਜ਼ਾਦ ਚੋਣ

ਲੋਕ ਸਭਾ ਚੋਣ - ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਾਥੀਆਂ ਦੀ ਆਜ਼ਾਦੀ ਲਈ ਲੜ


Admin / Punjab

ਜਥੇਬੰਦੀ 'ਵਾਰਿਸ ਪੰਜਾਬ ਦੇ' ਦਾ ਮੁਖੀ ਹੈ ਅੰਮ੍ਰਿਤਪਾਲ ਸਿੰਘ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਹੈ ਨਜ਼ਰਬੰਦ

ਸਟੇਟ ਡੈਸਕ : ਲੋਕ ਸਭਾ ਚੋਣਾਂ 2024 ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਇਸ ਦੇ ਨਾਲ-ਨਾਲ ਜੂਨ ਮਹੀਨੇ ਦੀ ਗਰਮੀ ਲੂ ਵਾਂਗ ਵਧ ਰਹੀ ਤੇ ਸਿਆਸੀ ਪਾਰਾ ਸਿਖ਼ਰਾਂ 'ਤੇ ਪੁੱਜ ਗਿਆ ਹੈ। ਹੌਲੀ-ਹੌਲੀ ਸਾਰੀਆਂ ਪਾਰਟੀਆਂ ਆਪਣੇ ਸਾਰੇ ਪੱਤੇ ਲਗਭਗ ਸ਼ੋਅ ਕਰ ਚੁੱਕੀਆਂ ਹਨ। ਹੁਣ ਸ਼ੁਰੂ ਹੋਵੇਗਾ ਚੋਣ ਰੈਲੀਆਂ ਦਾ ਦੌਰ, ਜਿਸ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਵਰਕਰ ਆਪਣਾ ਪੂਰਾ ਜ਼ੋਰ ਲਗਾ ਦੇਣਗੇ । ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਮੁਕਾਬਲੇ ਦਿਲਚਸਪ ਦੇਖਣ ਨੂੰ ਮਿਲ ਸਕਦੇ ਹਨ। ਇਸ ਵਾਰ ਪੰਜਾਬ ਦੇ ਵੱਡੇ-ਵੱਡੇ ਲੀਡਰਾਂ ਨੇ ਗਿਰਗਟ ਦੇ ਵਾਂਗ ਰੰਗ ਬਦਲੇ ਹਨ। ਸਿਆਸੀ ਆਗੂਆਂ ਦੀ ਦਲਬਦਲੀਆਂ ਤੋਂ ਆਮ ਜਨਤਾ ਕਾਫੀ ਗੁੱਸੇ ਤੇ ਰੋਸ 'ਚ ਦਿਖਾਈ ਦੇ ਰਹੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਹੱਟ ਕੇ ਵੱਖ ਗੱਲ ਇਹ ਹੈ ਕਿ ਇਸ ਵਾਰ ਇਕ ਉਮੀਦਵਾਰ ਜੇਲ੍ਹ 'ਚੋਂ ਚੋਣ ਲੜੇਗਾ। ਇਸ ਵਾਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅੰਮ੍ਰਿਤਪਾਲ ਸਿੰਘ ਜੇਲ੍ਹ 'ਚੋਂ ਆਪਣੇ ਸਾਥੀਆਂ ਦੀ ਆਜ਼ਾਦੀ  ਲਈ ਆਜ਼ਾਦ ਚੋਣ ਲੜਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਕਈ ਆਗੂ ਜੇਲ੍ਹ ਇਸੇ ਸੀਟ ਤੋਂ ਚੋਣ ਲੜ ਚੁੱਕੇ ਹਨ ਤੇ ਜਿੱਤੇ ਵੀ ਹਨ।
ਪੰਜਾਬੀ ਅਦਾਕਾਰ ਦੀਪ ਸਿੱਧੂ ਕਿਸਾਨੀ ਅੰਦੋਲਨ ਵੇਲੇ ਮੀਡੀਆ ਦੀਆਂ ਸੁਰਖੀਆ ਵਿੱਚ ਆਇਆ ਉਸ ਤੋਂ ਬਾਅਦ ਦੀਪ ਸਿੱਧੂ ਨੇ 'ਵਾਰਿਸ ਪੰਜਾਬ ਦੇ' ਨਾਮ ਦੀ ਜਥੇਬੰਦੀ ਬਣਾਈ ਸੀ। ਦੀਪ ਸਿੱਧੂ ਨੇ ਇਹ ਜਥੇਬੰਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਅਤੇ ਕੌਮ ਦੇ ਮੁੱਦਿਆ ਲਈ ਪੰਜਾਬ ਦੇ ਨੌਜਵਾਨਾਂ ਲਈ ਇਕ ਮੰਚ ਤਿਆਰ ਕੀਤਾ ਸੀ ਜਿਥੇ ਨੌਜਵਾਨ ਖੁੱਲ੍ਹ ਕੇ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਸਕਣ।  'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪਹਿਲੇ ਮੁਖੀ ਦੀਪ ਸਿੱਧੂ ਸਨ। 

ਅੰਮ੍ਰਿਤਪਾਲ ਸਿੰਘ ਦਾ ਪਿਛੋਕੜ 
 ਮੁਖੀ ਅੰਮ੍ਰਿਤਪਾਲ ਸਿੰਘ ਦਾ ਜਨਮ ਸਾਲ 1993 ਵਿੱਚ ਪਿੰਡ ਜੱਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਤਰਸੇਮ ਸਿੰਘ ਦਾ ਪੁੱਤਰ ਹੈ। ਅੰਮ੍ਰਿਤਪਾਲ 19 ਸਾਲ ਦੀ ਉਮਰ ਵਿੱਚ 2012 ਵਿੱਚ ਕੰਮ ਕਰਨ ਲਈ ਪੰਜਾਬ ਤੋਂ ਦੁਬਈ ਗਿਆ ਸੀ। ਉਹ 10 ਸਾਲ ਯਾਨੀ 2022 ਤੱਕ ਦੁਬਈ ਵਿੱਚ ਰਿਹਾ। ਇਸ ਦੌਰਾਨ ਉਸ ਦੇ ਸਿਰ ‘ਤੇ ਨਾ ਤਾਂ ਵਾਲ ਸਨ ਅਤੇ ਨਾ ਹੀ ਚਿਹਰੇ ‘ਤੇ ਦਾੜ੍ਹੀ ਸੀ। ਅੰਮ੍ਰਿਤਪਾਲ ਸਿੰਘ ਦੇ ਚਾਚੇ ਦਾ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸੀ। ਕਿਸਾਨ ਅੰਦੋਲਨ ਦੌਰਾਨ ਅੰਮ੍ਰਿਤਪਾਲ ਸਿੰਘ ਦੀਪ ਸਿੱਧੂ ਨਾਲ ਦਿੱਲੀ ਬਾਰਡਰ ‘ਤੇ ਆਇਆ ਸੀ, ਉਹ ਅਗਸਤ 2022 ‘ਚ ਦੁਬਈ ਤੋਂ ਭਾਰਤ ਆਇਆ ਸੀ। ਅੰਮ੍ਰਿਤਪਾਲ ਸਿੰਘ ਦੁਬਾਈ ਤੋਂ ਪੰਜਾਬ ਵਾਪਸ ਆਉਣ 'ਤੇ 29 ਸਤੰਬਰ 2022 ਨੂੰ ਜਥੇਬੰਦੀ 'ਵਾਰਿਸ ਪੰਜਾਬ ਦੇ' ਨੇ ਦਮਦਮੀ ਟਕਸਾਲ ਦੇ ਸਾਬਕਾ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਰੋਡੇ ਮੋਗਾ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਜਥੇਬੰਦੀ  'ਵਾਰਿਸ ਪੰਜਾਬ ਦੇ' ਦਾ ਮੁਖੀ ਬਣਾਇਆ ਗਿਆ। ਅੰਮ੍ਰਿਤਪਾਲ ਸਿੰਘ ਦਾ ਜਨਮ ਪੰਜਾਬ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ ਸੀ।   ਜਥੇਬੰਦੀ 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਸਾਡੇ ਕੋਲ ਆਉਣ ਅਸੀਂ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਆਪਣਾ ਪ੍ਰੇਰਨਾ ਸਰੋਤ ਮੰਨਦਾ ਹੈ। 

ਗੁਪਤ ਤਰੀਕੇ ਨਾਲ ਹੋਇਆ ਸੀ ਵਿਆਹ
ਕਿਰਨਦੀਪ ਕੌਰ ਅਤੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਫਰਵਰੀ ਮਹੀਨੇ ਹੋਇਆ ਸੀ। ਅੰਮ੍ਰਿਤਪਾਲ ਦਾ ਵਿਆਹ ਪਹਿਲਾ ਜਲੰਧਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਣਾ ਸੀ ਫਿਰ ਮੀਡੀਆ ਅਤੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਉਸ ਨੂੰ ਬਦਲ ਦਿੱਤਾ। ਉਨ੍ਹਾਂ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਲਾਵਾਂ ਲਈ। ਜਿਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਵੀ ਗੱਲ ਕੀਤੀ ਸੀ। ਮੀਡੀਆ ਨੂੰ ਵਿਆਹ ਸਮਾਗਮ ਦੇ ਅੰਦਰ ਜਾਣ ਦੀ ਇਜ਼ਾਜਤ ਨਹੀ ਦਿੱਤੀ ਗਈ ਸੀ। ਅੰਮ੍ਰਿਤਪਾਲ ਨੇ ਵੀ ਮੀਡੀਆ ਨੂੰ ਨਿੱਜੀ ਜਿੰਦਗੀ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਹੁਣ ਇੰਗਲੈਂਡ ਵਾਪਸ ਨਹੀਂ ਜਾਣਗੇ ਉਹ ਉਨ੍ਹਾਂ ਨਾਲ ਹੀ ਪੰਜਾਬ ਵਿੱਚ ਰਹਿਣਗੇ। ਕਿਰਨਦੀਪ ਕੌਰ ਯੂਕੇ ਦੀ ਪੀਆਰ ਹੈ। ਵਿਆਹ ਤੋਂ ਬਾਅਦ ਕਿਰਨਦੀਪ ਕੌਰ ਪੰਜਾਬ ਵਿੱਚ ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਰਹਿਣ ਲੱਗੀ। ਦੱਸ ਦੇਈਏ ਕਿ ਪੁਲਿਸ ਨੇ 18 ਮਾਰਚ ਨੂੰ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੀ ਸੰਸਥਾ ਵਾਰਿਸ ਪੰਜਾਬ ਦੇ ਨਾਲ ਜੁੜੇ 150 ਤੋਂ ਵੱਧ ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 

ਪਿੰਡ ਰੋਡੇ 'ਚ ਹੋਈ ਸੀ ਦਸਤਾਰਬੰਦੀ, ਇਥੋਂ ਹੀ ਹੋਈ ਗ੍ਰਿਫ਼ਤਾਰੀ
 ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ 2023 ਤੋਂ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਚੱਲ ਰਿਹਾ ਸੀ। ਇਸ ਦਰਮਿਆਨ ਐਤਵਾਰ ਨੂੰ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਅੰਮ੍ਰਿਤਪਾਲ ਖ਼ਿਲਾਫ਼ ਐਨਐਸਏ ਤਹਿਤ ਕੇਸ ਦਰਜ ਕੀਤਾ ਗਿਆ ਹੈ।ਵਾਰਿਸ ਪੰਜਾਬ ਦੇ ਮੁਖੀ ਨੂੰ ਬਠਿੰਡਾ ਤੋਂ ਉਡਾਣ ਰਾਹੀਂ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਨੇ ਗ੍ਰਿਫਤਾਰੀ ਦੇਣ ਲਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਨੂੰ ਚੁਣਿਆ ਸੀ। ਜਿਸ ਗੁਰਦੁਆਰੇ ਵਿੱਚ ਉਨ੍ਹਾਂ ਨੇ ਸੰਬੋਧਨ ਤੋਂ ਬਾਅਦ ਆਤਮ ਸਮਰਪਣ ਕੀਤਾ, ਉਸੇ ਗੁਰਦੁਆਰੇ ਵਿੱਚ ਉਸ ਦੀ ਦਸਤਾਰਬੰਦੀ ਕੀਤੀ ਗਈ ਸੀ। ਕਾਬਿਲੇਗੌਰ ਹੈ ਕਿ ਰੋਡ ਪਿੰਡ ਗੁਰਜੰਟ ਸਿੰਘ ਦਾ ਵੀ ਪਿੰਡ ਹੈ। 
---
ਅੰਮ੍ਰਿਤਪਾਲ ‘ਤੇ ਕਿਹੜੇ ਮਾਮਲੇ ਦਰਜ
23 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਅੰਮ੍ਰਿਤਪਾਲ ਆਪਣੀ ਪੂਰੀ ਫੌਜ ਸਮੇਤ ਆਪਣੇ ਇਕ ਸਾਥੀ ਲਵਪ੍ਰੀਤ ਤੂਫਾਨ ਦੀ ਰਿਹਾਈ ਲਈ ਥਾਣਾ ਅਜਨਾਲਾ ਪਹੁੰਚ ਗਿਆ। ਇਸ ਦੌਰਾਨ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਤਲਵਾਰਾਂ ਲਹਿਰਾਈਆਂ। ਬੈਰੀਕੇਡ ਤੋੜ ਕੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਕਈ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ।

ਮਾਤਾ ਬੀਬੀ ਬਲਵਿੰਦਰ ਕੌਰ ਨੇ ਕੀਤਾ ਸੀ ਚੋਣ ਲੜਨ ਦਾ ਐਲਾਨ 
ਬੀਤੀ ਦਿਨੀਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਐਲਾਨ ਕੀਤਾ ਕਿ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਅਜਾਦ ਉਮੀਦਵਾਰ ਵਜੋ ਲੋਕ ਸਭਾ ਚੋਣ ਲੜੇਗਾ। ਇਸ ਦੌਰਾਨ ਪੱਤਰਕਾਰਾਂ ਨਾਲ ਕਰਦਿਆ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ 'ਤੇ ਸੰਗਤਾਂ ਦਾ ਬਹੁਤ ਦਬਾਅ ਹੈ ਕਿ ਉਹ ਲੋਕ ਸਭਾ ਚੋਣ ਲੜਣ ਇਸ ਲਈ ਸੰਗਤਾਂ ਦੇ ਫੈਸਲੇ 'ਤੇ ਸਿਰ ਝੁਕਾਉਦਿਆਂ ਫੈਸਲਾ ਲਿਆ ਹੈ ਕਿ ਉਹ ਲੋਕ ਸਭਾ ਚੋਣ ਵਿਚ ਅਜਾਦ ਉਮੀਦਵਾਰ ਵਜੋ ਚੋਣ ਮੈਦਾਨ ਵਿਚ ਉਤਰਣਗੇ। ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਬਾਕੀ ਬੰਦੀ ਸਿੱਖਾਂ ਨਾਲ ਮੁਲਾਕਾਤ ਕਰਨ ਲ ਖਜਲ ਖੁਆਰੀਆਂ ਦਾ ਸਾਮਣਾ ਕਰਨਾ ਪੈਂਦਾ ਹੈ। ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਵੀ ਠੀਕ ਹੈ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਣ ਦੇ ਹਕ ਵਿਚ ਨਹੀ ਹਨ। ਹਲਾਤ ਮੰਗ ਕਰ ਰਹੇ ਹਨ ਕਿ ਫਿਲਹਾਲ ਸਾਨੂੰ ਆਪਣੀ ਰਣਨੀਤੀ ਤਬਦੀਲ ਕਰਨ ਦੀ ਲੋੜ ਹੈ। 

ਪੰਜਾਬ ਪੰਜ ਆਗੂ ਜੋ ਜੇਲ੍ਹ 'ਚੋਂ ਚੋਣ ਲੜੇ ਤੇ ਜਿੱਤੇ

ਸਿਮਰਨਜੀਤ ਸਿੰਘ ਮਾਨ
ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ। ਭਾਰਤੀ ਸੰਸਦ ਵਿੱਚ ਉਹ ਵਾਹਦ ਇੱਕੋ-ਇੱਕ ਅਜਿਹੇ ਮੈਂਬਰ ਹਨ, ਜੋ ਭਾਰਤ ਤੋਂ ਅਲੱਗ ਖੁਦਮੁਖਤਿਆਰ ਮੁਲਕ “ਖਾਲਿਸਤਾਨ” ਦੀ ਮੰਗ ਨੂੰ ਚੋਣ ਮੁੱਦਾ ਬਣਾ ਕੇ ਚੋਣ ਲੜਦੇ ਹਨ। ਇਸ ਵੇਲੇ ਉਹ ਤੀਜੀ ਵਾਰ ਸੰਸਦ ਮੈਂਬਰ ਹਨ। 2022 ਦੀ ਸੰਗਰੂਰ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਫ਼ਰਵਰੀ 2022 ਵਿਧਾਨ ਸਭਾ ਚੋਣਾਂ ਦੌਰਾਨ 117 ਵਿੱਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ।  ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐੱਸ ਅਧਿਕਾਰੀ ਹਨ। 1984 ਵਿੱਚ ਜਦੋਂ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਸਿੱਖਾਂ ਦੇ ਮੁਕੱਦਸ ਸਮਝੇ ਜਾਂਦੇ ਅਸਥਾਨ ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਕੀਤੀ ਤਾਂ ਰੋਸ ਵਜੋਂ ਮਾਨ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਹ ਉਸ ਵੇਲੇ ਫਰੀਦਕੋਟ ਦੇ ਐੱਸਐੱਸਪੀ ਹੁੰਦੇ ਸਨ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ 1984 ਤੋਂ 1989 ਤੱਕ ਜੇਲ੍ਹ ਵਿੱਚ ਰਹੇ। ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਨ। 1989 ਦੀਆਂ ਆਮ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚੋਂ ਤਰਨਤਾਰਨ ਹਲ਼ਕੇ ਤੋਂ ਚੋਣ ਲੜੀ ਅਤੇ ਸਾਢੇ 4 ਲੱਖ ਤੋਂ ਵੋਟਾਂ ਦੇ ਫਰਕ ਨਾਲ ਜਿੱਤੇ। 1989 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਲੁਧਿਆਣਾ, ਰੋਪੜ, ਫਰੀਦਕੋਟ, ਫ਼ਿਰੋਜ਼ਪੁਰ, ਤਰਨਤਾਰਨ, ਸੰਗਰੂਰ ਤੇ ਬਠਿੰਡਾ ਸਣੇ 7 ਸੀਟਾਂ ਉੱਤੇ ਕਬਜ਼ਾ ਕੀਤਾ ਸੀ।ਸਿਮਰਨਜੀਤ ਸਿੰਘ ਮਾਨ 1989 ਵਿੱਚ ਤਰਨਤਾਰਨ ਅਤੇ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਚੋਣ ਜਿੱਤੇ ਸਨ। ਇਸ ਤੋਂ ਬਾਅਦ ਮਾਨ ਨੇ ਲੰਬਾ ਸਮਾਂ ਸਿਆਸੀ ਸੋਕਾ ਦੇਖਿਆ ਅਤੇ 2022 ਵਿੱਚ ਮੁੜ ਲੋਕ ਸਭਾ ਵਿੱਚ ਪਹੁੰਚ ਗਏ।

ਅਤਿੰਦਰਪਾਲ ਸਿੰਘ
1989 ਦੀਆਂ ਚੋਣਾਂ ਦੌਰਾਨ ਇਕੱਲੇ ਸਿਮਰਨਜੀਤ ਸਿੰਘ ਮਾਨ ਹੀ ਜੇਲ੍ਹ ਵਿੱਚੋਂ ਚੋਣ ਨਹੀਂ ਜਿੱਤੇ ਸਗੋਂ ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਉਮੀਦਵਾਰ ਅਤਿੰਦਰਪਾਲ ਸਿੰਘ ਵੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਚੋਣ ਜਿੱਤ ਗਏ ਸਨ। ਉਨ੍ਹਾਂ ਪਟਿਆਲ਼ਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ।
ਅਤਿੰਦਰਪਾਲ ਸਿੰਘ 1989 ਤੋਂ 1991 ਤੱਕ ਲੋਕ ਸਭਾ ਦੇ ਮੈਂਬਰ ਰਹੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਆਪਣਾ ਅਕਾਲੀ ਦਲ ਬਣਾ ਲਿਆ। ਇਸ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਖਾਲਿਸਤਾਨੀ ਸੀ। ਟਾਇਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ 27 ਫਰਵਰੀ 2011 ਨੂੰ ਉਨ੍ਹਾਂ ਖਿਲਾਫ਼ ਦੇਸ਼ਧ੍ਰੋਹ ਅਤੇ ਸਰਕਾਰ ਖਿਲਾਫ਼ ਜੰਗ ਛੇੜਨ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦਰਅਸਲ ਅਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਦੀ ਫੋਟੋ ਵਾਲੇ ਬੈਨਰ ਜਲੰਧਰ ਸ਼ਹਿਰ ਵਿੱਚ ਲਗਾਏ ਗਏ ਸਨ, ਜਿਨ੍ਹਾਂ ਉੱਤੇ ਲਿਖਿਆ ਗਿਆ ਸੀ, ‘ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖਾਲਿਸਤਾਨ ਦੇਵਾਂਗਾ।’ਭਾਵੇਂ ਕਿ ਬਾਅਦ ਵਿੱਚ ਉਹ ਇਸ ਕੇਸ ਵਿੱਚੋਂ ਬਰੀ ਹੋ ਗਏ, ਪਰ ਉਨ੍ਹਾਂ ਸਰਗਰਮ ਚੋਣ ਸਿਆਸਤ ਤੋਂ ਕਿਨਾਰਾ ਕਰ ਲਿਆ, ਇਸ ਵੇਲੇ ਉਹ ਸਿੱਖ ਕਾਰਕੁਨ ਦੇ ਤੌਰ ਉੱਤੇ ਪੰਥਕ ਮੁੱਦਿਆਂ ਉੱਤੇ ਵਲੌਗਰ ਵਜੋਂ ਵੀ ਸਰਗਰਮ ਹਨ।

ਕਾਮਰੇਡ ਵਧਾਵਾ ਰਾਮ
ਕਾਮਰੇਡ ਵਧਾਵਾ ਰਾਮ ਭਾਰਤ ਦੇ ਆਜ਼ਾਦੀ ਸੰਗਰਾਮੀਏ ਅਤੇ ਮੁਜਾਰਾ ਲਹਿਰ ਦੇ ਸਿਰਕੱਢ ਆਗੂ ਸਨ। ਉਹ ਲਹਿੰਦੇ ਪੰਜਾਬ ਦੇ ਇਲ਼ਾਕੇ ਵਿੱਚ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿੱਚ ਲੜੇ ਗਏ ਕਿਸਾਨ ਸੰਘਰਸ਼ਾਂ ਨਾਲ ਜਨਤਕ ਘੋਲਾਂ ਵਿੱਚ ਕੁੱਦੇ ਸਨ। ਉਨ੍ਹਾਂ ਪਟਵਾਰੀ ਦੀ ਨੌਕਰੀ ਛੱਡ ਕੇ ਜਨਤਕ ਸੰਘਰਸ਼ ਦਾ ਰਾਹ ਫੜ੍ਹਿਆ ਸੀ। ਸੁਖਇੰਦਰ ਧਾਲੀਵਾਲ ਖੱਬੇਪੱਖੀ ਕਾਰਕੁਨ ਹਨ ਅਤੇ ਉਨ੍ਹਾਂ ਕਈ ਜਨਤਕ ਜਥੇਬੰਦੀਆਂ ਵਿੱਚ ਕੰਮ ਕੀਤਾ ਹੈ। ਉਹ ਵਧਾਵਾ ਰਾਮ ਨਾਲ ਵੀ ਕੰਮ ਕਰਦੇ ਰਹੇ ਹਨ। ਧਾਲੀਵਾਲ ਦੱਸਦੇ ਹਨ, ‘‘ਵਧਾਵਾ ਰਾਮ 1939 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਅਤੇ ਉਨ੍ਹਾਂ ਦੇ ਸਿਰ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।’’ਧਾਲੀਵਾਲ ਮੁਤਾਬਕ ਆਜ਼ਾਦੀ ਤੋਂ ਬਾਅਦ ਵਧਾਵਾ ਰਾਮ ਮੁਜਾਰਾ ਲਹਿਰ ਵਿੱਚ ਸ਼ਾਮਲ ਹੋਏ ਅਤੇ 22 ਅਗਸਤ 1948 ਨੂੰ ਮੁੜ ਗ੍ਰਿਫਤਾਰ ਕਰ ਲ਼ਏ ਗਏ, ਪਰ ਉਹ ਜੇਲ੍ਹ ਵਿੱਚੋਂ ਫਰਾਰ ਹੋ ਗਏ। ਪਰ ਇੱਕ ਮਹੀਨੇ ਬਾਅਦ ਹੀ 20 ਅਪ੍ਰੈਲ 1948 ਨੂੰ ਦੁਬਾਰਾ ਫੜ੍ਹੇ ਗਏ। ਧਾਲੀਵਾਲ ਅੱਗੇ ਦੱਸਦੇ ਹਨ ਕਿ ਜਿਸ ਵੇਲ਼ੇ 1952 ਦੀਆਂ ਆਮ ਚੋਣਾਂ ਹੋਈਆਂ ਉਹ ਉਦੋਂ ਜੇਲ੍ਹ ਵਿੱਚ ਸਨ ਅਤੇ ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਫਾਜ਼ਿਲਕਾ ਹਲਕੇ ਤੋਂ ਇਹ ਚੋਣ ਲੜੀ ਅਤੇ ਜਿੱਤੀ। ਉਨ੍ਹ ਇਹ ਚੋਣ ਖੱਬੇਪੱਖੀ ਵਿਚਾਰਾਂ ਵਾਲੀ ਲਾਲ ਪਾਰਟੀ ਦੀ ਤਰਫੋਂ ਜਿੱਤੀ ਸੀ।ਉਨ੍ਹਾਂ ਨੇ ਬਾਰਤੀ ਆਜ਼ਾਦੀ ਦੀ ਲੜਾਈ ਦੇ ਪੰਜਾਬ ਤੋਂ ਵੱਡੇ ਆਗੂ ਸੈਫੂਦੀਨ ਕਿਚਲੂ, ਤੇਜਾ ਸਿੰਘ ਸੁਤੰਤਰ, ਡਾ. ਸੱਤਿਆਪਾਲ ਅਤੇ ਬਾਬਾ ਜਵਾਲਾ ਸਿੰਘ ਆਦਿ ਨਾਲ ਸੰਘਰਸ਼ ਲੜ੍ਹੇ।ਉਹ ਇਕੱਲੇ ਜੇਲ੍ਹ ਵਿੱਚੋਂ ਹੀ ਨਹੀਂ ਜਿੱਤੇ ਸਗੋਂ ਉਸ ਤੋਂ ਬਾਅਦ ਵੀ ਬਿਨਾਂ ਕੋਈ ਪੈਸਾ ਖਰਚੇ ਚੋਣ ਲੜਦੇ ਰਹੇ ਅਤੇ ਜਿੱਤਦੇ ਰਹੇ। ਸੁਖਇੰਦਰ ਧਾਲੀਵਾਲ ਦਾਅਵਾ ਕਰਦੇ ਹਨ ਕਿ ਵਧਾਵਾ ਰਾਮ ਲੋਕਾਂ ਵਲੋਂ ਚੋਣ ਲਈ ਇਕੱਠੇ ਕੀਤੇ ਪੈਸਿਆਂ ਨਾਲ ਹੀ ਚੋਣ ਲੜਦੇ ਸਨ, ਉਹ ਆਪਣੇ ਪ੍ਰਚਾਰ ਲਈ ਪੈਸੇ ਨਹੀਂ ਖਰਚਦੇ ਸਨ। ਆਪਣੀ ਜ਼ਿੰਦਗੀ ਦੇ ਆਖ਼ਰੀ ਦੌਰ ਵਿੱਚ ਕਾਮਰੇਡ ਵਧਾਵਾ ਰਾਮ ਯੂ-ਸੀਪੀਆਈ ਵਿੱਚ ਸ਼ਾਮਲ ਹੋ ਗਏ ਸਨ। ਧਾਲੀਵਾਲ ਮੁਤਾਬਕ ਉਹ ਆਪਣੀ ਪਾਰਟੀ ਕਾਨਫਰੰਸ ਲਈ ਤਮਿਲਨਾਡੂ ਗਏ ਹੋਏ ਸਨ, ਵਧਾਵਾ ਰਾਮ ਪ੍ਰਧਾਨਗੀ ਮੰਡਲ ਵਿੱਚ ਵੀ ਬੈਠੇ ਸਨ, ਪਰ ਸ਼ਾਮ ਨੂੰ 29 ਮਈ 1989 ਵਾਲੇ ਦਿਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਕਾਮਰੇਡ ਜਗੀਰ ਸਿੰਘ ਜੋਗਾ

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਬਠਿੰਡਾ-ਮਾਨਸਾ ਵਿੱਚ ਖੁਦ ਪੱਤਰਕਾਰੀ ਕਰਦੇ ਰਹੇ ਹਨ ਅਤੇ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ਨੂੰ ਕਵਰ ਕਰਦੇ ਰਹੇ ਹਨ। ਬੱਲੀ ਦੱਸਦੇ ਹਨ ਕਿ ਕਾਮਰੇਡ ਜਗੀਰ ਸਿੰਘ ਜੋਗਾ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਸਨ। ਮੁਜਾਰਾ ਲਹਿਰ ਭਾਰਤ ਦੀ ਆਜ਼ਾਦੀ ਤੋਂ ਤੁਰੰਤ ਬਾਅਦ 1948 ਤੋਂ 1952 ਵਿਚਾਕਰ ਪੈਪਸੂ ਸਟੇਟ ਵਿੱਚ ਜਗਰੀਦਾਰੀ ਸਿਸਟਮ ਖਿਲਾਫ਼ ਬੇਜ਼ਮੀਨਾਂ ਕਿਸਾਨਾਂ ਵਲੋਂ ਲੜਿਆ ਗਿਆ ਸੰਘਰਸ਼ ਸੀ। ਇਹ ਸੰਘਰਸ਼ ਕਾਮਰੇਡ ਤੇਜਾ ਸਿੰਘ ਸੁੰਤਤਰ ਦੀ ਖੱਬੇਪੱਖੀ ਵਿਚਾਰਾਂ ਵਾਲਾ ਲਾਲ ਪਾਰਟੀ ਦੀ ਅਗਵਾਈ ਵਿੱਚ ਲੜਿਆ ਗਿਆ ਸੀ। ਬੱਲੀ ਮੁਤਾਬਕ ਉਹ ਇੱਕ ਬਹੁਤ ਹੀ ਸਧਾਰਨ ਅਤੇ ਸਾਦਾ ਜੀਵਨ ਜੀਉਣ ਵਾਲੇ ਆਗੂ ਸਨ ਅਤੇ ਪੂਰੀ ਜ਼ਿੰਦਗੀ ਖੱਬੇਪੱਖੀ ਵਿਚਾਰਾਂ ਉੱਤੇ ਪਹਿਰਾ ਦਿੰਦੇ ਰਹੇ। ਸੁਖਇੰਦਰ ਧਾਲੀਵਾਲ ਦੱਸਦੇ ਹਨ ਕਿ ਜਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਖਜਾਨਚੀ ਹੁੰਦੇ ਸਨ। ਬਾਅਦ ਵਿੱਚ ਜਦੋਂ ਉਹ ਸੀਪੀਆਈ ਵਿੱਚ ਸ਼ਾਮਲ ਹੋਏ ਤਾਂ ਪੈਸਾ-ਪੈਸਾ ਪ੍ਰਜਾ ਮੰਡਲ ਦੇ ਆਗੂਆਂ ਨੂੰ ਸੌਂਪ ਕੇ ਗਏ। ਜਗੀਰ ਸਿੰਘ ਜੋਗਾ ਨੂੰ 1948 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਉਹ ਸਾਥੀਆਂ ਸਣੇ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ। ਪਰ ਛੇਤੀ ਹੀ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਦੌਰਾਨ 1954 ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ। ਲਾਲ ਪਾਰਟੀ ਨੇ ਜਗੀਰ ਸਿੰਘ ਜੋਗਾ ਨੂੰ ਜੇਲ੍ਹ ਵਿੱਚੋਂ ਹੀ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ। ਉਹ ਆਪਣੇ ਹਲਕੇ ਵਿੱਚ ਪ੍ਰਚਾਰ ਲਈ ਇੱਕ ਵਾਰ ਵੀ ਨਹੀਂ ਗਏ, ਪਰ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੱਤਾ। ਜਗੀਰ ਸਿੰਘ ਜੋਗਾ ਵਿਧਾਇਕ ਬਣ ਕੇ ਜੇਲ੍ਹ ਵਿੱਚੋਂ ਬਾਹਰ ਆ ਗਏ ਅਤੇ ਉਹ ਇਸ ਪਿੱਛੋਂ 1962, 1967 ਅਤੇ 1972 ਦੀਆਂ ਚੋਣਾਂ ਦੌਰਾਨ ਲਗਾਤਾਰ ਤਿੰਨ ਵਾਰ ਵਿਧਾਇਕ ਜਿੱਤਦੇ ਰਹੇ।

ਧਰਮ ਸਿੰਘ ਫੱਕਰ
ਬਲਜੀਤ ਬੱਲੀ ਦੱਸਦੇ ਹਨ ਕਿ ਧਰਮ ਸਿੰਘ ਫੱਕਰ ਦਾ ਪਿਛੋਕੜ ਮਾਨਸਾ ਦੇ ਦਲੇਲਵਾਲਾ ਨਾਲ ਸੀ, ਉਨ੍ਹਾਂ ਦੇ ਪਰਿਵਾਰ ਵਿੱਚ ਅੱਤ ਦੀ ਗਰੀਬੀ ਸੀ, ਇਸੇ ਲਈ ਕਰੀਬ 13-14 ਸਾਲ ਉਮਰ ਵਿੱਚ ਉਹ ਰੋਜ਼ੀ-ਰੋਟੀ ਲਈ ਆਪਣੇ ਮਾਮਾ ਕੋਲ਼ ਇਰਾਕ ਚਲੇ ਗਏ। ਪਰ ਜਦੋਂ 1919 ਵਿੱਚ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਹ ਸਭ ਕੁਝ ਛੱਡ ਛੁਡਾ ਕੇ ਵਾਪਸ ਪੰਜਾਬ ਆ ਗਏ, ਇੱਥੇ ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਨਾਲ ਹੀ ਅਕਾਲੀ ਦਲ ਤੇ ਫੇਰ ਪਰਜਾ ਮੰਡਲ ਲਹਿਰ ਵਿੱਚ ਕੁੱਦ ਪਏ।
ਧਰਮ ਸਿੰਘ ਹੋਰਾਂ ਨੇ ਪੰਜਾਬ ਕਿਸਾਨ ਸਭਾ ਦੇ ਸੰਘਰਸ਼ਾਂ ਵਿੱਚ ਵੀ ਦ੍ਰਿੜ੍ਹਤਾ ਨਾਲ ਹਿੱਸਾ ਲਿਆ। ਉਹ ਕਈ ਵਾਰ ਜੇਲ੍ਹ ਗਏ। 1954 ਦੀਆਂ ਚੋਣਾਂ ਦੌਰਾਨ ਉਹ ਜੇਲ੍ਹ ਵਿੱਚ ਸਨ ਪਰ ਸੀਪੀਆਈ ਨੇ ਕਾਮਰੇਡ ਧਰਮ ਸਿੰਘ ਫੱਕਰ ਨੂੰ ਬੁਢਲਾਡਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆਂ ਅਤੇ ਉਹ ਚੋਣ ਜਿੱਤ ਕੇ ਵਿਧਾਇਕ ਬਣੇ। 25 ਨਵੰਬਰ 1973 ਨੂੰ ਉਨ੍ਹਾਂ ਦੀ ਦਿਲ਼ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

Lok Sabha Elections Amritpal Who Is In Jail Will Fight For The Freedom Of His Colleagues In The Free Elections


Popular Posts
Just Now