Jalandhar - Pubg ਨੇ ਇਕ ਹੋਰ ਵਿਦਿਆਰਥੀ ਦੀ ਨਿਗਲੀ ਜਾਨ, ਮੋਬਾਈਲ 'ਤੇ ਗੇਮ ਖੇਡਣ ਤੋਂ ਝਿੜਕਿਆ ਤਾਂ ਕਰ ਲਈ ਖੁਦਕੁਸ਼ੀ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
Admin / Punjab
ਸਟੇਟ ਡੈਸਕ : ਪੰਜਾਬ ਦੇ ਜਲੰਧਰ ਵਿਚ ਇਕ 12ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਮਾਡਲ ਟਾਊਨ 'ਚ PUBG ਗੇਮ ਖੇਡਣ ਤੋਂ ਰੋਕਣ 'ਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਤੇ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ (17) ਪੁੱਤਰ ਰਾਮ ਚੰਦਰ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਮ ਚੰਦਰ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿਚ ਸੀਨੀਅਰ ਲਾਈਨ ਮੈਨ ਅਫਸਰ ਹੈ। ਸਵੇਰੇ ਬੇਟਾ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ। ਜਦੋਂ ਪਤਨੀ ਨੇ ਬੇਟੇ ਨੂੰ ਗੇਮ ਖੇਡਣ ਲਈ ਝਿੜਕਿਆ ਤਾਂ ਉਸ ਨੇ ਕਮਰੇ ਵਿਚ ਜਾ ਕੇ ਪੱਖੇ ਨਾਲ ਫਾਹਾ ਲੈ ਲਿਆ। ਉਹ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Jalandhar Pubg Killed Another Student Committed Suicide When Reprimanded For Playing The Game On Mobile Family Crying