SIT ਨੇ ਬਿਕਰਮ ਮਜੀਠੀਆ ਨੂੰ ਫਿਰ ਭੇਜਿਆ ਸੰਮਨ, 18 ਜੁਲਾਈ ਨੂੰ ਪਟਿਆਲਾ 'ਚ SIT ਅੱਗੇ ਹੋਣਗਾ ਪਵੇਗਾ ਪੇਸ਼
Admin / Punjab
ਸਟੇਟ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਬੁੱਧਵਾਰ ਨੂੰ ਮੁੜ ਸੰਮਨ ਭੇਜਿਆ ਹੈ। ਐਸਆਈਟੀ ਨੇ ਮਜੀਠੀਆ ਨੂੰ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਵਿਚ ਐਸਆਈਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।
ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸਰਕਾਰ ਇਸ ਸਿਆਸਤ ਤੋਂ ਪ੍ਰੇਰਿਤ ਮਾਮਲੇ ਵਿਚ ਕੀ ਸਾਬਤ ਕਰਨਾ ਚਾਹੁੰਦੀ ਹੈ। ਸਰਕਾਰ ਅਦਾਲਤ ਵਿਚ ਸਬੂਤ ਪੇਸ਼ ਕਰਨ ਦੇ ਸਮਰੱਥ ਨਹੀਂ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਅਜਿਹੀ ਸਥਿਤੀ ਵਿਚ ਉਹ ਅਫਸਰਸ਼ਾਹੀ 'ਤੇ ਸਿਆਸਤ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਐਸਆਈਟੀ ਦੇ ਮੁਖੀ ਬਣ ਕੇ ਖੁਦ ਜਾਂਚ ਕਰਨੀ ਚਾਹੀਦੀ ਹੈ। ਆਹਮੋ-ਸਾਹਮਣੇ ਮਸਲੇ ਦਾ ਨਿਪਟਾਰਾ ਕਰੀਏ, ਸਰਕਾਰ ਦਾ ਪੈਸਾ ਅਤੇ ਸਮਾਂ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ।
SIT Summons Bikram Majithia Again