ਪੰਜਾਬੀ ਨੌਜਵਾਨ ਦੀ ਇੰਗਲੈਂਡ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਪਰਿਵਾਰ 'ਚ ਛਾਇਆ ਮਾਤਮ, ਸਰਕਾਰ ਤੋਂ ਲਾਸ਼ ਭਾਰਤ ਲਿਆਉਣ ਦੀ ਕੀਤੀ ਮੰਗ
Admin / Punjab
ਭੋਪਾਲ ਸਿੰਘ, ਗੁਰਦਾਸਪੁਰ : ਪੰਜਾਬੀ ਨੌਜਵਾਨ ਦੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਕਲਾਨੌਰ ਦੇ ਐਨਆਰਆਈ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ ਅਤੇ ਇਹ 2008 ਵਿੱਚ ਇੰਗਲੈਂਡ ਗਿਆ ਸੀ ਫਿਰ 2011 ਵਿੱਚ ਉਸ ਨੇ ਇੰਗਲੈਂਡ ਦੀ ਇੱਕ ਲੜਕੀ ਨਾਲ ਵਿਆਹ ਕੀਤਾ ਸੀ। ਉਸ ਤੋਂ ਬਾਅਦ ਛੇ ਮਹੀਨੇ ਬਾਅਦ ਉਸ ਨੂੰ ਪੀਆਰ ਮਿਲੀ ਅਤੇ ਉਸਦੇ ਦੋ ਬਚੇ ਹਨ ਇੱਕ ਬੇਟਾ 10 ਸਾਲ ਦਾ ਤੇ ਇਕ ਬੇਟੀ ਤਿੰਨ ਸਾਲ ਦੀ ਦੱਸੀ ਜਾ ਰਹੀ ਹੈ। 2016 ਵਿਚ ਉਹ ਪਹਿਲੀ ਵਾਰ ਇੰਡੀਆ ਆਏ ਸਨ। ਫਿਰ ਉਹ ਜਦੋਂ ਵਾਪਸ ਗਏ ਉਸ ਤੋਂ ਬਾਅਦ ਉਹ 2022 ਵਿਚ 10 ਦਿਨ ਵਾਸਤੇ ਇੰਡੀਆ ਆਏ ਸੀ ਅਤੇ ਹੁਣ ਉਹਨਾਂ ਨੇ ਦੁਸ਼ਹਿਰੇ ਤੇ ਇੰਡੀਆ ਵਾਪਸ ਆਉਣਾ ਸੀ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਬੇਟੇ ਦੀ ਡੈਡ ਬਾਡੀ ਜਲਦੀ ਤੋਂ ਜਲਦੀ ਇੰਡੀਆ ਮੰਗਵਾਈ ਜਾਵੇ ਤਾਂ ਜੋ ਅਸੀਂ ਉਸਦਾ ਅੰਤਿਮ ਸੰਸਕਾਰ ਕਰ ਸਕੀਏ।
Punjabi Youth Died Of Heart Attack In England