ਚੰਡੀਗੜ੍ਹ 'ਚ 24.30 ਲੱਖ 'ਚ ਵਿਕਿਆ ਫੈਂਸੀ ਨੰਬਰ 0001, ਆਰਐੱਲਏ ਨੇ ਨਿਲਾਮੀ ਤੋਂ ਕਮਾਏ 2.40 ਕਰੋੜ ਰੁਪਏ
Admin / Punjab
ਸਟੇਟ ਡੈਸਕ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਆਪਣੇ ਵੀਆਈਪੀ ਰੁਤਬੇ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕਾਂ ਵਿਚ ਆਪਣੇ ਵਾਹਨਾਂ ਦੀਆਂ ਫੈਂਸੀ ਨੰਬਰ ਪਲੇਟਾਂ ਖਰੀਦਣ ਦਾ ਕ੍ਰੇਜ਼ ਰਹਿੰਦਾ ਹੈ। ਕਈ ਵਾਰ ਅਜਿਹਾ ਹੋਇਆ ਹੈ ਕਿ ਵਾਹਨ ਮਾਲਕ ਵੀਆਈਪੀ ਨੰਬਰ ਲਈ ਵਾਹਨ ਦੀ ਕੀਮਤ ਨਾਲੋਂ ਕਈ ਰੁਪਏ ਵੱਧ ਖਰਚ ਕਰ ਦਿੰਦੇ ਹਨ। ਲੋਕ ਫੈਂਸੀ ਨੰਬਰ ਲਈ ਕਾਰ ਦੀ ਕੀਮਤ ਤੋਂ ਕਈ ਗੁਣਾ ਜ਼ਿਆਦਾ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਇਕ ਵਾਰ ਫਿਰ ਹੋਇਆ ਹੈ।
ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਨੇ ਸੋਮਵਾਰ ਨੂੰ ਨਵੀਂ ਸੀਰੀਜ਼ ਸੀਐਚ01-ਸੀਵੀ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। 0001 ਨੰਬਰ ਲਈ ਸਭ ਤੋਂ ਵੱਧ ਬੋਲੀ 24.30 ਲੱਖ ਰੁਪਏ ਲੱਗੀ। ਇਸ ਤੋਂ ਬਾਅਦ 0009 ਨੰਬਰ ਦੀ ਬੋਲੀ 10.43 ਲੱਖ ਰੁਪਏ ਲੱਗੀ ਹੈ। ਇਸ ਨਿਲਾਮੀ ਵਿੱਚ ਵਿਭਾਗ ਕੁੱਲ 601 ਫੈਂਸੀ ਨੰਬਰ ਵੇਚਣ ਵਿੱਚ ਸਫਲ ਰਿਹਾ, ਜਿਸ ਕਾਰਨ ਵਿਭਾਗ ਨੂੰ 2.40 ਕਰੋੜ ਰੁਪਏ ਦੀ ਆਮਦਨ ਹੋਈ ਹੈ।
Fancy Number 0001 Sold For Rs 24 30 Lakh In Chandigarh