Ransom Case - ਮਰਹੂਮ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਪੁਲਿਸ ਹਿਰਾਸਤ 'ਚ, ਜਾਣੋ ਪੂਰਾ ਮਾਮਲਾ
Admin / Punjab
ਪੰਜਾਬ ਡੈਸਕ : ਅੰਮ੍ਰਿਤਸਰ ਵਿਚ ਜਿੱਥੇ ਇਕ ਪਾਸੇ ਗੈਂਗਸਟਰਾਂ ਵੱਲੋਂ ਵਪਾਰੀਆਂ ਨੂੰ ਫੋਨ ਕਰਕੇ ਫਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਦੂਸਰੇ ਪਾਸੇ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਵਿਚ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਨੋਂ ਲੜਕਿਆਂ ਵੱਲੋਂ ਇਕ ਵਪਾਰੀ ਤੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਦੋਨੇ ਲੜਕੇ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੂਨ 2024 ਨੂੰ ਕਮਲਕਾਂਤ ਨਾਮਕ ਵਿਅਕਤੀ ਜੋ ਕਿ ਅੰਮ੍ਰਿਤਸਰ ਦੀਪ ਕੰਪਲੈਕਸ ਵਿਚ ਆਨਲਾਈਨ ਮੋਬਾਈਲ ਖਰੀਦਣ-ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੇ ਕੋਲੋਂ ਸੁਧੀਰ ਸੂਰੀ ਦੇ ਬੇਟੇ ਮਾਣਕ ਸੂਰੀ ਤੇ ਪਾਰਸ ਸੂਰੀ ਵੱਲੋਂ ਪਹਿਲਾਂ ਤਾਂ ਉਸਦੇ ਮੋਬਾਈਲ ਬਾਕਸ ਵਿਚ ਪਾ ਕੇ ਕਿਸੇ ਦੂਸਰੀ ਜਗ੍ਹਾ 'ਤੇ ਲੈ ਕੇ ਬਾਅਦ ਵਿੱਚ ਉਥੇ ਦੁਕਾਨਦਾਰ ਨੂੰ ਬੁਲਾ ਕੇ ਉਸਦੇ ਕੋਲੋਂ 6 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ 6 ਲੱਖ ਰੁਪਆ ਲੈਣ ਤੋਂ ਬਾਅਦ ਉਹਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦੇ ਦਿੱਤੀ ਤੇ ਕਿਹਾ ਕਿ ਇਹ ਸ਼ਿਵ ਸੈਨਾ ਦੇ ਲਈ ਡੋਨੇਸ਼ਨ ਹੈ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਪੁਲਿਸ ਨੇ ਸੁਖਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨਾਮਕ ਵਿਅਕਤੀਆਂ 'ਤੇ ਮਾਮਲਾ ਵੀ ਦਰਜ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਇਹਨਾਂ ਦੋਵਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲਿੱਤੀ ਜਾਵੇਗੀ ਅਤੇ ਫਿਲਹਾਲ ਇਸ ਮਾਮਲੇ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਵਿਚ ਮਾਣਕ ਸੂਰੀ ਅਤੇ ਪਰਸੂਰੀ ਨੂੰ ਵੱਡੀਆਂ ਜ਼ਿਮੇਵਾਰੀਆਂ ਦਿੱਤੀਆਂ ਗਈਆਂ ਸਨ ਅਤੇ ਹੁਣ ਇਹਨਾਂ ਦੋਵਾਂ ਦੇ ਉੱਪਰ ਮਾਮਲਾ ਦਰਜ ਹੋ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਹੁਣ ਇਹਨਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲਈ ਜਾ ਰਹੀ ਹੈ।
Late Shiv Sena Leader Sudhir Suri s Two Sons In Police Custody