ਪੰਜਾਬ 'ਚ ਹੜ੍ਹ ਦਾ ਖ਼ਤਰਾ ! 23 ਜ਼ਿਲ੍ਹਿਆਂ 'ਚ ਕੰਟਰੋਲ ਰੂਮ ਸਥਾਪਤ, ਅਲਰਟ ਜਾਰੀ, ਅੱਜ ਭਾਰੀ ਬਾਰਿਸ਼ ਦੀ ਸੰਭਾਵਨਾ
Admin / Punjab
ਸਟੇਟ ਡੈਸਕ : ਪੰਜਾਬ ਵਿਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਸਰਕਾਰ ਵੀ ਅਲਰਟ ਹੈ। ਦਰਅਸਲ, ਹਿਮਾਚਲ ਵਿਚ ਭਾਰੀ ਮੀਂਹ ਕਾਰਨ ਨਦੀਆਂ ਵਿਚ ਉਛਾਲ ਹੈ। ਮੌਸਮ ਵਿਭਾਗ ਨੇ 17 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਪੰਜਾਬ ਸਰਕਾਰ ਨੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ 23 ਜ਼ਿਲ੍ਹਿਆਂ ਵਿਚ ਕੰਟਰੋਲ ਰੂਮ ਸਥਾਪਤ ਕੀਤੇ ਹਨ ਅਤੇ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਇਨ੍ਹਾਂ ਕੰਟਰੋਲ ਰੂਮਾਂ ਦੇ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਟਰੀਮ ਡਰੇਨਾਂ, ਗਟਰਾਂ ਅਤੇ ਡਰੇਨਾਂ ਆਦਿ ਦੀ ਸਫ਼ਾਈ ਲਈ ਪਹਿਲਾਂ ਹੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਜ਼ਿਲ੍ਹਿਆਂ ਵੱਲੋਂ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ , ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ, ਲੋਕ ਮਦਦ ਲਈ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ।
ਅੰਮ੍ਰਿਤਸਰ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 0183-2229125 ਹੈ ਜਦਕਿ ਬਰਨਾਲਾ ਦਾ 01679-233031, ਬਠਿੰਡਾ ਦਾ 0164-2862100,101, ਫਰੀਦਕੋਟ ਦਾ 01639-250338, ਫਤਿਹਗੜ੍ਹ ਸਾਹਿਬ ਦਾ 0176-323838, ਫਾਜ਼ਿਲਕਾ ਦਾ 01638-262153, ਫਿਰੋਜ਼ਪੁਰ ਦਾ 01632-244017, ਗੁਰਦਾਸਪੁਰ ਦਾ 01874-266376, ਹੁਸ਼ਿਆਰਪੁਰ ਦਾ 01882-220412, ਜਲੰਧਰ ਦਾ 0181-2224417, ਕਪੂਰਥਲਾ ਦਾ 01822-231990, 297220,233776 ਅਤੇ ਲੁਧਿਆਣਾ ਦਾ ਹੈਲਪਲਾਈਨ ਨੰਬਰ 0161-2433100 ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਮਲੇਰਕੋਟਲਾ ਦਾ 01675-253772, ਮਾਨਸਾ ਦਾ 01652-229082, ਮੋਗਾ ਦਾ 01636-235206, ਸ੍ਰੀ ਮੁਕਤਸਰ ਸਾਹਿਬ ਦਾ 01633-260341, ਪਠਾਨਕੋਟ ਦਾ 0186-2346994, ਪਟਿਆਲਾ ਦਾ 0175-2311321, ਰੂਪਨਗਰ ਦਾ 01881-221157, ਸੰਗਰੂਰ ਦਾ 01672-234196, ਐਸ.ਏ.ਐਸ. ਨਗਰ ਦਾ 0172-2219506 , ਐਸ.ਬੀ.ਐਸ. ਨਗਰ ਦਾ 01823-220645 ਅਤੇ ਤਰਨ ਤਾਰਨ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 01852-224107 ਹੈ।
Danger Of Flood In Punjab Control Room Set Up In 23 Districts