ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Punjab - ਪੰਜਾਬ 'ਚ ਲਿੰਗ ਅਨੁਪਾਤ ਦੀ ਆਈ ਨਵੀਂ ਰਿਪੋਰਟ, 14 ਜ਼ਿਲ੍ਹਿਆਂ 'ਚ ਵੱਡਾ ਸੁਧਾਰ, 9 ਜ਼ਿਲ੍ਹਿਆਂ 'ਚ ਆਈ ਗਿਰਾਵਟ

New-Report-Of-Gender-Ratio-In-Pu


Admin / Punjab

ਸਟੇਟ ਡੈਸਕ : ਪੰਜਾਬ ਦੇ ਲਿੰਗ ਅਨੁਪਾਤ ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ 2 ਅੰਕਾਂ ਦਾ ਸੁਧਾਰ ਹੋਇਆ ਹੈ। ਸਿਹਤ ਵਿਭਾਗ ਅਨੁਸਾਰ 2022-23 ਵਿਚ ਪੰਜਾਬ ਵਿਚ ਪ੍ਰਤੀ 1000 ਮਰਦਾਂ ਪਿੱਛੇ 916 ਔਰਤਾਂ ਸਨ। ਇਹ ਅੰਕੜਾ 2023-24 ਵਿਚ 918 ਤੱਕ ਪਹੁੰਚ ਗਿਆ ਹੈ। ਸੂਬੇ ਦੇ 14 ਜ਼ਿਲ੍ਹਿਆਂ ਵਿਚ ਵੱਡਾ ਸੁਧਾਰ ਦੇਖਿਆ ਗਿਆ ਹੈ, ਜਦੋਂ ਕਿ 9 ਜ਼ਿਲ੍ਹਿਆਂ ਵਿਚ ਲਿੰਗ ਅਨੁਪਾਤ ਵਿਚ ਗਿਰਾਵਟ ਆਈ ਹੈ।

2022-23 ਦੀ ਲਿੰਗ ਅਨੁਪਾਤ ਰਿਪੋਰਟ ਵਿਚ ਮੋਹਾਲੀ 963 ਅੰਕਾਂ ਨਾਲ ਸੂਬੇ ਵਿਚ ਟਾਪ 'ਤੇ ਸੀ ਪਰ 2023-24 ਵਿਚ ਇਹ 13ਵੇਂ ਸਥਾਨ 'ਤੇ ਖਿਸਕ ਗਿਆ। ਸੰਗਰੂਰ ਦੂਜੇ ਸਥਾਨ ਤੋਂ 18ਵੇਂ ਨੰਬਰ 'ਤੇ ਆ ਗਿਆ। ਸੰਗਰੂਰ ਦੀਆਂ ਟੀਮਾਂ ਨੇ ਲੁਧਿਆਣਾ ਵਿਚ ਸਟਿੰਗ ਅਤੇ ਛਾਪੇਮਾਰੀ ਜਾਰੀ ਰੱਖੀ, ਜਦੋਂ ਕਿ ਇਸ ਦਾ ਆਪਣਾ ਜ਼ਿਲ੍ਹਾ 16 ਸਥਾਨਾਂ 'ਤੇ ਖਿਸਕ ਗਿਆ। 2022-23 ਵਿਚ, ਕਪੂਰਥਲਾ 942 ਅੰਕਾਂ ਨਾਲ ਰਾਜ ਵਿਚ 5ਵੇਂ ਸਥਾਨ 'ਤੇ ਸੀ। ਉਹ 2023-24 ਵਿਚ ਟਾਪ 'ਤੇ ਆਇਆ ਹੈ। ਇੱਥੇ ਲਿੰਗ ਅਨੁਪਾਤ 50 ਅੰਕਾਂ ਦੇ ਸੁਧਾਰ ਨਾਲ 992 ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਛਾਲ ਮਾਲੇਰਕੋਟਲਾ ਵਿਚ ਦੇਖਣ ਨੂੰ ਮਿਲੀ। ਇਹ ਜ਼ਿਲ੍ਹਾ 12ਵੇਂ ਸਥਾਨ ਤੋਂ ਸਿੱਧੇ ਦੂਜੇ ਸਥਾਨ 'ਤੇ ਆ ਗਿਆ ਹੈ। ਇੱਥੇ 2022-23 ਵਿਚ ਲਿੰਗ ਅਨੁਪਾਤ 922 ਸੀ। ਇਸ ਵਾਰ ਲਿੰਗ ਅਨੁਪਾਤ 961 ਤੱਕ ਪਹੁੰਚ ਗਿਆ। ਭਾਵ 39 ਅੰਕਾਂ ਦੀ ਛਾਲ ਸੀ।

2023-24 ਵਿਚ ਸਿਹਤ ਵਿਭਾਗ ਨੇ ਪੰਜਾਬ ਵਿਚ 6280 ਥਾਵਾਂ ਦੀ ਜਾਂਚ ਕੀਤੀ। ਵਿਭਾਗ ਨੇ 57 ਨੋਟਿਸ ਜਾਰੀ ਕੀਤੇ ਹਨ। 7 FIR ਦਰਜ 12 ਛਾਪੇ ਮਾਰੇ ਗਏ ਹਨ। ਪਰ ਇਸ ਸਖ਼ਤੀ ਵਿਚ ਸਿਰਫ਼ ਤਿੰਨ ਜ਼ਿਲ੍ਹਿਆਂ ਫ਼ਿਰੋਜ਼ਪੁਰ (29 ਅੰਕ), ਲੁਧਿਆਣਾ (23 ਅੰਕ) ਅਤੇ ਗੁਰਦਾਸਪੁਰ (3 ਅੰਕ) ਵਿਚ ਸੁਧਾਰ ਹੋਇਆ ਹੈ।


New Report Of Gender Ratio In Punjab Big Improvement In 14 Districts Decline In 9 Districts


Popular Posts
Just Now