ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

Forest Department Pilot Project- ਡਰੋਨ ਰਾਹੀਂ ਤੀਹ ਹੈਕਟੇਅਰ ਜੰਗਲ 'ਚ ਖਿਲਾਰੇ ਬੀਜ, ਜੰਗਲਾਤ ਮੰਤਰੀ ਕਟਾਰੂਚੱਕ ਵੱਲੋਂ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

Forest Department Pilot Project- ਡਰੋਨ ਰਾਹੀਂ ਤੀਹ ਹੈਕਟੇਅਰ ਜੰਗਲ


Admin / Punjab

ਸਟੇਟ ਡੈਸਕ : ਪੰਜਾਬ ਸਰਕਾਰ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਵਚਨਬੱਧ ਹੈ। ਇਸੇ ਤਹਿਤ ਜੰਗਲਾਤ ਵਿਭਾਗ (Forest Department) ਵੱਲੋਂ ਧਾਰ ਬਲਾਕ ਵਿਚ ਜੰਗਲਾਂ ਦੇ ਵਿਸਥਾਰ ਅਤੇ ਸੁਰੱਖਿਆ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਅੱਜ ਸ਼ਾਹਪੁਰ ਕੰਢੀ ਨੇੜੇ ਪਿੰਡ ਘਟੇਰਾ ਵਿੱਚ ਤੀਹ ਹੈਕਟੇਅਰ ਜੰਗਲ ਵਿਚ ਵੱਖ-ਵੱਖ ਪ੍ਰਜਾਤੀਆਂ ਦੇ ਬੀਜਾਂ ਦਾ ਡਰੋਨ (Drone) ਰਾਹੀਂ ਜੰਗਲਾਂ ਵਿੱਚ ਛਿੜਕਾਅ ਕੀਤਾ ਗਿਆ। ਇਸ ਦੌਰਾਨ ਡਰੋਨ ਰਾਹੀਂ ਤੁਲਸੀ, ਆਂਵਲਾ, ਜਾਮੁਨ, ਹਰੜ, ਬੇਹੜਾ ਆਦਿ ਅਤੇ ਹੋਰ ਕਈ ਪ੍ਰਜਾਤੀਆਂ ਦੇ ਬੀਜਾਂ (Seeds) ਨੂੰ ਮਿੱਟੀ ਦੇ ਵਾਲਾਂ ਵਿਚ ਲਪੇਟ ਕੇ ਡਰੋਨਾਂ ਰਾਹੀਂ ਜੰਗਲਾਂ ਵਿਚ ਸੁੱਟ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak), ਡੀਸੀ ਪਠਾਨਕੋਟ ਅਦਿੱਤਿਆ ਉੱਪਲ, ਵਣ ਪਾਲ ਸੰਜੀਬ ਤਿਵਾੜੀ, ਡੀਐਫਓ ਧਰਮਵੀਰ ਅਤੇ ਹੋਰ ਕਈ ਅਧਿਕਾਰੀ ਮੌਜੂਦ ਸੀ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰਿਆਲੀ ਮਿਸ਼ਨ ਤਹਿਤ ਪੂਰੇ ਪੰਜਾਬ ਵਿਚ ਬੂਟੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਤਿੰਨ ਕਰੋੜ ਤੋਂ ਵੱਧ ਰੁੱਖ ਪੰਜਾਬ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਬੂਟੇ ਲਗਾਏ ਜਾ ਰਹੇ ਹਨ ਅਤੇ ਹੁਣ ਪਾਇਲਟ ਪ੍ਰੋਜੈਕਟ ਤਹਿਤ ਧਾਰ ਬਲਾਕ ਦੇ ਜੰਗਲਾਂ ਵਿਚ ਬੂਟਿਆਂ ਦਾ ਪ੍ਰਚਾਰ ਕਰਨ ਲਈ ਡਰੋਨ ਰਾਹੀਂ ਪੰਜ ਲੱਖ ਬੀਜ ਜੰਗਲਾਂ ਵਿੱਚ ਖਿਲਾਰੇ ਜਾਣਗੇ।ਉਨ੍ਹਾਂ ਦੱਸਿਆ ਕਿ ਧਾਰ ਬਲਾਕ ਵਿਚ ਕਰੀਬ 24 ਹਜ਼ਾਰ ਹੈਕਟੇਅਰ ਵਿੱਚ ਜੰਗਲੀ ਖੇਤਰ ਫੈਲਿਆ ਹੋਇਆ ਹੈ, ਜਿਸ ਵਿੱਚੋਂ ਵੀਹ ਹਜ਼ਾਰ ਹੈਕਟੇਅਰ ਰਕਬਾ ਇਕੱਲੇ ਧਾਰ ਬਲਾਕ ਵਿੱਚ ਪੈਂਦਾ ਹੈ, ਇਸ ਲਈ ਸੰਘਣੇ ਜੰਗਲਾਂ ਵਿੱਚ ਜਿੱਥੇ ਮਜ਼ਦੂਰਾਂ ਅਤੇ ਹੋਰ ਸਾਧਨਾਂ ਨਾਲ ਬੂਟੇ ਨਹੀਂ ਲਾਏ ਜਾਂਦੇ, ਉੱਥੇ ਡਰੋਨ ਦੇ ਮਾਧਿਅਮ ਰਾਹੀਂ ਬੂਟੇ ਲਾਉਣ ਦੀ ਵਰਤੋਂ ਕੀਤੀ ਜਾਂਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਵਾਲਾਂ ਰਾਹੀਂ ਸੁੱਟੇ ਗਏ ਬੀਜ ਵੀਹ ਦਿਨਾਂ ਦੇ ਅੰਦਰ ਅੰਦਰ ਆਪਣੇ ਆਪ ਪੁੰਗਰਦੇ ਹਨ ਅਤੇ ਜੰਗਲਾਂ ਵਿੱਚ ਉੱਗਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਜੰਗਲਾਂ ਦਾ ਲਗਾਤਾਰ ਵਿਸਥਾਰ ਵੀ ਹੁੰਦਾ ਰਹੇਗਾ।


Scattered Seeds In Thirty Hectares Of Forest By Drone Pilot Project Started By Forest Minister Kataruchak


Popular Posts
Just Now