Eye checkup and operation camp - ਗੁਰੂ ਨਾਨਕ ਮੋਦੀਖਾਨਾ ਤੇ ਸੋਚ ਸੈਂਟਰ ਸਿਆਟਲ ਨੇ ਅੱਖਾਂ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ, 81 ਮਰੀਜ਼ ਆਪ੍ਰੇਸ਼ਨ ਲਈ ਚੁਣੇ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਗੁਰੂ ਨਾਨਕ ਮੋਦੀਖਾਨਾ ਤੇ ਸੋਚ ਸੈਂਟਰ ਸਿਆਟਲ ਨੇ ਪੰਜਵੇਂ ਅੱਖਾਂ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ, ਜਿਸ ਵਿਚ 482 ਮਰੀਜ਼ਾਂ ਨੇ ਚੈੱਕਅਪ ਕਰਵਾਇਆ। ਇਸ ਮੌਕੇ ਸੰਸਥਾ ਦੇ ਪ੍ਮੁੱਖ ਸੇਵਾਦਾਰ ਸਤਿੰਦਰ ਸਿੰਘ ਕੰਗ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦੀ ਸ਼ੁਰੂਆਤੀ ਦੌਰਾਨ ਹੀ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਸੀ ਜਿਨ੍ਹਾਂ ਵਿਚ 457 ਮਰੀਜ਼ ਐਨਕਾਂ, 375 ਮਰੀਜ਼ ਅੱਖਾਂ ਵਿਚ ਪਾਉਣ ਵਾਲੀ ਦਵਾਈ ਤੇ 81 ਮਰੀਜ਼ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੁਣੇ ਗਏ ਹਨ ਜਿਨ੍ਹਾਂ ਨੂੰ ਡਾਕਟਰਾਂ ਤੋਂ ਸਮਾਂ ਲੈ ਕੇ ਜਲਦ ਹੀ ਆਪ੍ਰੇਸ਼ਨ ਲਈ ਭੇਜਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਇਸ ਕੈਂਪ ਦਾ ਸਾਰਾ ਖਰਚਾ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਸੰਸਥਾ ਦੇ ਮੈਂਬਰ ਰਸ਼ਪਾਲ ਸਿੰਘ ਥਿੰਦ ਨੇ ਤਿੰਨ ਲੱਖ ਰੁਪਏ ਤੇ ਐਨਆਰਆਈ ਸੁਖਦੇਵ ਸਿੰਘ ਭਾਈ ਜੋਸਨ ਨੇ ਆਪਣੇ ਕਿਸੇ ਕਰੀਬੀ ਕੋਲੋਂ ਇਕ ਲੱਖ ਰੁਪਏ ਇਸ ਕੈਂਪ ਲਈ ਵਿਸ਼ੇਸ਼ ਸਹਿਯੋਗ ਭੇਜਿਆ। ਇਸ ਕੈਂਪ ਦਾ ਡਾਕਟਰੀ ਤੇ ਮੈਨੇਜਮੈਂਟ ਦਾ ਵਿਸ਼ੇਸ਼ ਸਹਿਯੋਗ ਪਿਮਸ ਹਸਪਤਾਲ ਜਲੰਧਰ ਵੱਲੋਂ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਦੀ ਚੈੱਕਅਪ ਮੈਡਮ ਡਾਕਟਰ ਸਮਰੀਨ ਤੇ ਡਾਕਟਰ ਵੀਨਾ ਵੱਲੋਂ ਆਪਣੀ ਵਿਸ਼ੇਸ਼ ਟੀਮ ਨਾਲ ਕੀਤਾ ਗਿਆ। ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਸਹਿਯੋਗੀ ਡਾਕਟਰ ਜਗਜੀਤ ਸਿੰਘ ਜੱਜ ਜਿਨ੍ਹਾਂ ਨੇ ਮਰੀਜ਼ਾਂ ਦੀਆਂ ਅੱਖਾਂ ਤੇ ਐਨਕਾਂ ਦੇ ਨੰਬਰ ਜਾਪਾਨੀ ਮਸ਼ੀਨਾਂ ਦੁਆਰਾ ਚੈੱਕ ਕੀਤੇ।
ਇਸ ਮੌਕੇ ਐਨਆਰਆਈ ਰਸ਼ਪਾਲ ਸਿੰਘ ਥਿੰਦ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਕੈਂਪਾਂ ਤੋਂ ਇਲਾਵਾ ਲਗਾਤਾਰ ਚੱਲ ਰਹੀਆਂ ਸੇਵਾਵਾਂ ਜਿਵੇਂ ਫਰੀ ਐਂਬੂਲੈਂਸ, ਮਹੀਨਾਵਾਰੀ ਰਾਸ਼ਨ, ਲੋੜਵੰਦਾਂ ਲਈ ਕੱਪੜੇ ਤੇ ਹੋਰ ਫੌਗਿੰਗ ਜਾਂ ਕਿਸੇ ਪ੍ਰਕਾਰ ਦੀ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਹ ਸੰਸਥਾ ਦਿਨ ਤੇ ਰਾਤ ਹਰ ਸਮੇਂ ਸੇਵਾਂ ਲਈ ਤਤਪਰ ਰਹਿੰਦੀ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਂਬਰ ਪੰਜਾਬ ਸਟੇਟ ਕਮਿਸ਼ਨ ਐਨਆਰਆਈ ਕਮਲ ਗਰਗ ਜਿਨ੍ਹਾਂ ਦਾ ਸਵਾਗਤ ਗੁਲਦਸਤਾ ਭੇਟ ਕਰਕੇ ਕੀਤਾ ਗਿਆ।
ਇਸ ਮੌਕੇ ਦਰਸ਼ਨ ਸਿੰਘ ਥਿੰਦ, ਸਤਿੰਦਰ ਸਿੰਘ ਖਾਲਸਾ, ਹਰਵਿੰਦਰ ਸਿੰਘ ਧੰਜੂ, ਦਵਿੰਦਰ ਸਿੰਘ ਦੇਵਗੁਣ, ਸੁਖਵਿੰਦਰ ਸਿੰਘ ਸੈਂਹਬੀ, ਅਮਨਦੀਪ ਸਿੰਘ ਪਨੇਸਰ, ਜਸਵੰਤ ਸਿੰਘ ਰੇਲਵੇ ਵਾਲੇ, ਪਾਇਲ ਸ਼ਰਮਾ, ਨਵਦੀਪ ਕੌਰ ਕੰਗ, ਐਡ. ਰਵਨੀਤ ਕੌਰ ਕੰਗ, ਜਸਲੀਨ ਕੌਰ ਸੈਂਹਬੀ, ਸੁਖਜੀਤ ਸਿੰਘ ਸੋਢੀ, ਸਾਹਿਬਜੌਤ ਸਿੰਘ ਕੰਗ, ਮੋਤੀ ਲਾਲ ਕਾਲੀਆ, ਹਰਨੂਰਪ੍ਰੀਤ ਸਿੰਘ, ਸੁਖਵਿੰਦਰਜੀਤ ਸਿੰਘ ਚੰਦੀ, ਦਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ ਅਹੂਜਾ, ਜਗਤਾਰ ਸਿੰਘ ਬਲੱਗਣ, ਗੁਰਸਾਜਨ ਸਿੰਘ ਕੰਗ, ਜਸਪਾਲ ਸਿੰਘ ਧਾਲੀਵਾਲ, ਜਤਿੰਦਰਪਾਲ ਸਿੰਘ ਚੀਨੂੰ, ਨਵੀਨ ਕੁਮਾਰ ਸ਼ਰਮਾ ਬੰਟੀ, ਅਲੀ ਅਬਦੁਲ, ਸੁਖਵਿੰਦਰ ਸਿੰਘ ਕੰਗ ਵੀ ਮੌਜੂਦ ਸਨ।
Guru Nanak Modikhana And Soch Center Seattle Organized A Free Eye Checkup And Operation Camp