Punjab Robbery - ਬਜ਼ੁਰਗ ਔਰਤ ਨੂੰ ਘਰ 'ਚ ਬੰਧਕ ਬਣਾ ਕੇ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਲੁਟੇਰੇ ਫਰਾਰ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਚੰਡੀਗੜ੍ਹ ਦੇ ਸੈਕਟਰ 27 ਵਿੱਚ ਇੱਕ ਬਜ਼ੁਰਗ ਔਰਤ ਦੀ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਅਣਪਛਾਤੇ ਲੁਟੇਰਿਆਂ ਨੇ ਇਕ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਘਰ 'ਚੋਂ 37 ਹਜ਼ਾਰ ਰੁਪਏ ਦੀ ਨਕਦੀ, ਦੋ ਮੋਬਾਈਲ ਫੋਨ ਅਤੇ 70-80 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਘਰ 'ਚ 82 ਸਾਲਾ ਰਕਸ਼ਾ ਸ਼ਰਮਾ ਰਹਿੰਦੀ ਹੈ।
ਅੱਜ ਤੜਕੇ 3:55 ਵਜੇ ਚਾਰ ਲੁਟੇਰੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਰਕਸ਼ਾ ਸ਼ਰਮਾ ਨੂੰ ਬੰਧਕ ਬਣਾ ਕੇ ਉਸ ਦੇ ਘਰੋਂ 70,80 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਉਹ ਇਸ ਘਰ ਵਿਚ ਰਹਿੰਦੀ ਸੀ, ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦਾ ਲੜਕਾ ਅਮਰੀਕਾ ਰਹਿੰਦਾ ਹੈ ਅਤੇ ਉਹ ਘਰ ਦੇ ਹੇਠਾਂ ਟਾਇਰਾਂ ਦੀ ਦੁਕਾਨ ਚਲਾਉਂਦੀ ਸੀ। ਦਰਅਸਲ, ਇਹ ਦੁਕਾਨ ਉਨ੍ਹਾਂ ਦਾ ਨੌਕਰ ਚਲਾ ਰਿਹਾ ਸੀ, ਪਰ ਇਹ ਦੁਕਾਨ ਪਿਛਲੇ ਇੱਕ ਮਹੀਨੇ ਤੋਂ ਬੰਦ ਸੀ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
Punjab Robbers Hold Elderly Woman Hostage In House