ਪੰਜਾਬ-ਹਰਿਆਣਾ ਸਮੇਤ 3 ਸੂਬਿਆਂ 'ਚ ED ਦੀ ਛਾਪੇਮਾਰੀ, 72 ਘੰਟਿਆਂ 'ਚ 11 ਕੰਪਨੀਆਂ 'ਤੇ ਕਾਰਵਾਈ, ਲਗਜ਼ਰੀ ਕਾਰਾਂ ਤੇ ਲੱਖਾਂ ਦੀ ਨਕਦੀ ਜ਼ਬਤ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਦੇ ਜਲੰਧਰ ਦੀ ਟੀਮ ਨੇ 3 ਰਾਜਾਂ ਵਿਚ ਵੱਡੀ ਕਾਰਵਾਈ ਕੀਤੀ ਹੈ। ਈਡੀ ਵੱਲੋਂ 17 ਤੋਂ 20 ਜਨਵਰੀ ਤੱਕ 3 ਰਾਜਾਂ ਵਿਚ 11 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮਨੀ ਲਾਂਡਰਿੰਗ ਮਾਮਲੇ ਵਿਚ 2 ਅਲਟਰਾ ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਈਡੀ ਦੇ ਅਧਿਕਾਰੀਆਂ ਮੁਤਾਬਕ ਉਪਰੋਕਤ ਕਾਰਵਾਈ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਖਿਲਾਫ ਕੀਤੀ ਗਈ ਹੈ। ਉਥੇ ਹੀ ਹਰਿਆਣਾ ਦੇ ਗੁਰੂਗ੍ਰਾਮ, ਪੰਚਕੂਲਾ, ਜੀਂਦ ਅਤੇ ਪੰਜਾਬ ਦੇ ਮੋਹਾਲੀ ਅਤੇ ਮੁੰਬਈ ਦੇ ਕੁੱਲ 11 ਟਿਕਾਣਿਆਂ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਕਈ ਵਾਹਨ, ਪੈਸੇ ਜਿਸ ਦੌਰਾਨ ਇਕ ਲੈਂਡ ਕਰੂਜ਼ਰ, ਮਰਸਡੀਜ਼ ਜੀ-ਵੈਗਨ, 3 ਲੱਖ ਰੁਪਏ ਦੀ ਨਕਦੀ, ਇਤਰਾਜ਼ਯੋਗ ਦਸਤਾਵੇਜ਼, ਰਿਕਾਰਡ ਅਤੇ ਡਿਜੀਟਲ ਡਿਵਾਈਸ ਜ਼ਬਤ ਕੀਤੇ ਗਏ ਹਨ।
ਇਹਨਾਂ ਕੰਪਨੀਆਂ ਵਿਚ ਬਿਗ ਬੁਆਏ ਟੌਇਸ, ਮੰਦੇਸ਼ੀ ਫੂਡਜ਼ ਪ੍ਰਾਈਵੇਟ ਲਿਮਟਿਡ, ਪਲੈਂਕਡੌਟ ਪ੍ਰਾਈਵੇਟ ਲਿਮਟਿਡ, ਬਾਈਟ ਕੈਨਵਸ ਐਲਐਲਪੀ, ਸਕਾਈਵਰਸ, ਸਕਾਈਲਿੰਗ ਨੈਟਵਰਕ ਅਤੇ ਸਬੰਧਤ ਸੰਸਥਾਵਾਂ ਅਤੇ ਵਿਅਕਤੀਆਂ ਦੇ ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਜਨਵਰੀ, 2024 ਨੂੰ ਵੀ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਸੰਬੰਧਿਤ ਸੰਸਥਾਵਾਂ ਦੇ ਵੱਖ-ਵੱਖ ਕੰਪਲੈਕਸਾਂ ਵਿਚ ਵੀ ਤਲਾਸ਼ੀ ਲਈ ਗਈ ਸੀ।
ED Raids In 3 States Including Punjab Haryana Action Taken On 11 Companies In 72 Hours Luxury Cars And Cash Worth Lakhs Seized