Air Hostess Student Murder- ਭਾਖੜਾ ਨਹਿਰ 'ਚੋਂ ਏਅਰ ਹੋਸਟੈੱਸ ਵਿਦਿਆਰਥਣ ਦੀ ਮਿਲੀ ਲਾਸ਼, ਕਈ ਵੱਡੇ ਖੁਲਾਸੇ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਪਟਿਆਲਾ ਦੀ ਭਾਖੜਾ ਨਹਿਰ 'ਚੋਂ ਮਿਲੀ 22 ਸਾਲਾ ਏਅਰ ਹੋਸਟੈੱਸ ਵਿਦਿਆਰਥਣ ਨਿਸ਼ਾ ਸੋਨੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਲਜ਼ਾਮ ਹੈ ਕਿ ਲੜਕੀ ਦੇ 33 ਸਾਲਾ ਪ੍ਰੇਮੀ ਨੇ ਹੀ ਉਸ ਦਾ ਕਤਲ ਕੀਤਾ ਹੈ। ਮੁਲਜ਼ਮ, ਮੁਹਾਲੀ ਪੁਲਿਸ ਤਾਇਨਾਤ ਹੈ। ਉਸ ਨੇ ਕਥਿਤ ਤੌਰ 'ਤੇ ਪ੍ਰੇਮ ਸਬੰਧਾਂ ਤੋਂ ਬਾਅਦ ਉਸ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ। ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਨੇ ਉਸ ਨਾਲ ਝੂਠੇ ਬਹਾਨੇ ਨਾਲ ਦੋਸਤੀ ਕੀਤੀ ਸੀ। ਰੋਪੜ ਨੇੜਲੇ ਪਿੰਡ ਪਥਰੇੜੀ ਜੱਟਾਂ ਨੇੜੇ ਭਾਖੜਾ ਨਹਿਰ ਵਿੱਚੋਂ ਲੜਕੀ ਦੀ ਲਾਸ਼ ਮਿਲੀ ਹੈ।
ਖਬਰਾਂ ਮੁਤਾਬਕ ਖੁਦ ਨੂੰ ਸਿੰਗਲ ਦੱਸ ਰਹੇ ਪੁਲਿਸ ਮੁਲਾਜ਼ਮ ਨੇ ਪੰਜ ਮਹੀਨੇ ਪਹਿਲਾਂ ਨਿਸ਼ਾ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਦੋਸਤੀ ਕੀਤੀ। ਹਾਲਾਂਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਜੋ ਕਿ ਆਸਟ੍ਰੇਲੀਆ ਵਿਚ ਹੈ, ਜਲਦੀ ਹੀ ਵਾਪਸ ਆ ਜਾਵੇਗੀ ਤਾਂ ਉਸ ਨੇ ਕਥਿਤ ਤੌਰ 'ਤੇ ਨਿਸ਼ਾ ਨੂੰ ਰੋਪੜ ਬੁਲਾ ਕੇ ਨਹਿਰ ਵਿਚ ਧੱਕਾ ਦੇ ਦਿੱਤਾ। ਪੁਲਿਸ ਨੇ ਜੋ ਵਿਆਹੁਤਾ ਹੈ ਤੇ ਇਕ ਬੇਟੇ ਦਾ ਪਿਤਾ ਹੈ ਨੂੰ ਨਿਸ਼ਾ ਦੀ ਲਾਸ਼ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।
ਨਿਸ਼ਾ ਮੂਲ ਰੂਪ 'ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਪੜ੍ਹਾਈ ਦੌਰਾਨ ਮੋਹਾਲੀ ਦੇ ਪੀਜੀ 'ਚ ਰਹਿ ਰਹੀ ਸੀ। ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ।
Air Hostess Student Murder Body Of Air Hostess Student Found In Bhakra Canal Many Big Revelations