ਗਾਇਕ Sidhu Moosewala ਦੇ ਕਰੀਬੀ ਦੇ ਘਰ 'ਤੇ ਫਾਈਰਿੰਗ, 30 ਲੱਖ ਰੁਪਏ ਦਿੱਤੇ ਜਾਣ ਨਹੀਂ ਤਾਂ ਅਗਲਾ ਨੰਬਰ ਤੇਰਾ..., ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਮੰਗੀ ਫਿਰੌਤੀ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ ਦੇ ਘਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰਗਟ ਸਿੰਘ ਦੇ ਘਰ ਐਤਵਾਰ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਫੋਨ ਆਇਆ। ਉਸ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਉਸ ਨੂੰ ਇਕ ਮੈਸੇਜ ਆਇਆ, ਜਿਸ ਵਿਚ ਲਿਖਿਆ ਗਿਆ ਕਿ 30 ਲੱਖ ਰੁਪਏ ਉਸ ਨੂੰ ਦਿੱਤੇ ਜਾਣ ਨਹੀਂ ਤਾਂ ਅਗਲਾ ਨੰਬਰ ਉਸਦਾ ਹੋਵੇਗਾ, ਬੇਸ਼ੱਕ ਗੰਨਮੈਨ ਲੈ ਲਓ ਜਾਂ ਕਾਰ ਬੁਲੇਟ ਪਰੂਫ ਕਰਵਾਓ।
ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਪੂਰੇ ਮਾਮਲੇ 'ਚ ਲਾਰੇਂਸ ਬਿਸ਼ਨੋਈ ਦਾ ਨਾਂ ਸਾਹਮਣੇ ਆ ਰਿਹਾ ਹੈ।
Firing at the house of singer sidhu moosewala s close friend ransom demanded in the name of lawrence bishnoi otherwise rs 30 lakhs should be paid the next number will be yours