Giani Raghbir Singh - ਪਰਵਾਹ ਨਹੀਂ, ਮੈਂ ਕੱਪੜੇ ਬੈਗ 'ਚ ਪਾ ਰੱਖੇ ਨੇ…,ਜੱਥੇਦਾਰ ਦਾ ਵੱਡਾ ਬਿਆਨ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਿਚਾਲੇ ਸ਼ੁਰੂ ਹੋਈ ਖਿੱਚੋਤਾਣ ਅਜੇ ਖ਼ਤਮ ਹੋ ਦਾ ਨਾਮ ਨਹੀਂ ਲੈ ਰਹੀ। ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਇੱਕ ਵਾਰ ਫਿਰ ਆਪਣੇ ਮੀਡੀਆ ਵਿੱਚ ਬਿਆਨ ਦਿੱਤਾ ਹੈ। ਪੱਤਰਕਾਰਾਂ ਵੱਲੋਂ ਉਹਨਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀਆਂ ਚਰਚਾਵਾਂ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਜਵਾਬ ਵਿੱਚ ਕਿਹਾ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਉਹਨਾਂ ਨੇ ਕੱਪੜੇ ਬੈਗ ਵਿਚ ਪਾ ਰੱਖੇ ਹਨ।
ਜੱਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਉੱਪਰ ਨਜ਼ਰ ਰੱਖਣ ਲਈ ਬਣਾਈ ਗਈ ਕਮੇਟੀ ਦੇ 2 ਮੈਂਬਰਾਂ ਦੇ ਅਸਤੀਫਾ ਦੇਣ ਤੋਂ ਬਾਅਦ 5 ਮੈਂਬਰ ਰਹਿ ਗਏ ਸਨ। ਹੁਣ ਉਹਨਾਂ ਵਿੱਚੋਂ ਹੀ ਇੱਕ ਮੈਂਬਰ ਨੂੰ ਪ੍ਰਧਾਨ ਚੁਣਿਆ ਜਾਵੇਗਾ। ਉਹਨਾਂ ਕਿਹਾ ਕਿ ਫਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜੇਕਰ ਧਾਮੀ ਤੇ ਬਡੂੰਗਰ ਦੇ ਅਸਤੀਫ਼ੇ ਪ੍ਰਵਾਨ ਹੋ ਜਾਂਦੇ ਹਨ ਤਾਂ ਬਾਕੀ ਪੰਜ ਮੈਂਬਰਾਂ ਵਿਚੋਂ ਸਿਰਫ਼ ਇਕ ਨੂੰ ਹੀ ਇਸ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਮੀਡੀਆ ਰਾਹੀਂ ਮੈਨੂੰ ਹਟਾਉਣ ਦੀਆਂ ਲਗਾਤਾਰ ਚਰਚਾਵਾਂ ਹੋ ਰਹੀਆਂ ਹਨ ਪਰ ਜਦੋਂ ਤੱਕ ਮੇਰੇ ਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ, ਮੈਂ ਕਰਦਾ ਰਹਾਂਗਾ।
Giani Raghbir Singh Don t Worry I Have Put The Clothes In The Bag Jathedar s Big Statement