2 ਗੁੱਟਾਂ 'ਚ ਹੋ ਰਹੀ ਫਾਇਰਿੰਗ ਦੌਰਾਨ ਬੱਸ ਉਡੀਕਦੀ ਪੰਜਾਬੀ ਮੁਟਿਆਰ ਦੀ ਗਈ ਜਾਨ
April 19, 2025 / punjab
ਪੰਜਾਬੀ ਪਹਿਚਾਣ ਬਿਊਰੋ : ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੜ੍ਹਾਈ ਕਰਨ ਗਈ ਇਕ 21 ਸਾਲਾ ਪੰਜਾਬੀ ਮੁਟਿਆਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਸਿਮਰਤ ਰੰਧਾਵਾ ਕੰਮ 'ਤੇ ਜਾਣ ਲਈ ਹੈਮਿਲਟਨ ਬੱਸ ਸਟੈਂਡ 'ਤੇ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਉਸ ਦੇ ਗੋਲ਼ੀ ਲੱਗ ਗਈ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ
ਹੈਮਿਲਟਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਲੋਕਲ ਸਮੇਂ ਮੁਤਾਬਕ 7.30 ਵਜੇ ਜਾਣਕਾਰੀ ਮਿਲੀ ਸੀ ਕਿ ਹੈਮਿਲਟਨ ਦੇ ਅੱਪਰ ਜੇਮਸ ਤੇ ਸਾਊਥ ਬੈਂਡ ਰੋਡ ਸਟ੍ਰੀਟ 'ਤੇ ਫਾਇਰਿੰਗ ਹੋਈ ਹੈ, ਜਿਸ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਤੇ ਹਰਸਿਮਰਤ ਨੂੰ ਛਾਤੀ 'ਚ ਗੋਲ਼ੀ ਲੱਗੀ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰਸਿਮਰਤ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਸੀ ਤੇ ਕੈਨੇਡਾ 'ਚ ਹੈਮਿਲਟਨ ਦੇ ਮੋਹਾਕ ਕਾਲਜ ਦੀ ਵਿਦਿਆਰਥਣ ਸੀ, ਜਿਸ ਨੂੰ 2 ਵਾਹਨਾਂ ਦਰਮਿਆਨ ਹੋ ਰਹੀ ਫਾਇਰਿੰਗ ਕਾਰਨ ਆਪਣੀ ਜਾਨ ਗੁਆਉਣੀ ਪਈ। ਹੈਮਿਲਟਨ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਤੇ ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਫਾਇਰਿੰਗ ਕਰ ਰਹੇ ਇਨ੍ਹਾਂ ਗੁੱਟਾਂ 'ਚ ਸ਼ਾਮਲ ਨਹੀਂ ਸੀ।
Punjabi News Today Live young Girl Got Killed By Firing In Two Groups