ਮੰਡੀ ਗੋਬਿੰਦਗੜ੍ਹ ਵਿੱਚ ਨਸ਼ਾ ਤਸਕਰਾਂ ਦੇ ਘਰ 'ਤੇ ਚਲਿਆ ਪੀਲਾ ਪੰਜਾ
PUNJAB
ਮੰਡੀ ਗੋਬਿੰਦਗੜ੍ਹ: ਕੋਈ ਸਮਾਂ ਸੀ ਜਦੋਂ ਪੰਜਾਬ ਨੂੰ ਪੰਜ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ। ਪਰ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਹਿ ਤੁਰਿਆ ਹੈ । ਜਿਸ ਵਿੱਚ ਨੌਜਵਾਨ ਕੁੜੀਆਂ ਤੇ ਮੁੰਡੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਗਾ ਰਹੇ ਹਨ। ਪਰ ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਨਸ਼ੇ ਨੂੰ ਆਪਣਾ ਧੰਦਾ ਬਣਾ ਕਿ ਇਸ ਦਲਦਲ ਵਿੱਚ ਫੱਸ ਚੁਕੀਆਂ ਹਨ।
ਜੇਕਰ ਗੱਲ ਪੰਜਾਬ ਸਰਕਾਰ ਦੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਅੱਜ ਮੰਡੀ ਗੋਬਿੰਦਗੜ੍ਹ 'ਚ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਅਤੇ ਨਗਰ ਕੌਂਸਲ ਨੇ ਮਿਲ ਕੇ ਇਕ ਨਸ਼ਾ ਤਸਕਰ ਪਰਵਾਰ ਦਾ ਗ਼ੈਰ-ਕਾਨੂੰਨੀ ਤੌਰ 'ਤੇ ਬਣਾਇਆ ਗਿਆ ਘਰ ਤੋੜ ਦਿੱਤਾ। ਇਹ ਘਰ ਮਾਸਟਰ ਕਾਲੋਨੀ, ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਸਾਨੀਆ ਅਤੇ ਉਸ ਦੀ ਸੱਸ ਸੁਰੇਸ਼ ਕੌਰ ਦਾ ਸੀ। ਦੋਵੇਂ ਮਹਿਲਾਵਾਂ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਹੇਠ ਨਾਭਾ ਜੇਲ੍ਹ ਵਿਚ ਬੰਦ ਕਰ ਦਿਤੀਆਂ ਗਈਆਂ ਹਨ ।
ਐਸਐਸਪੀ ਸ਼ੁਭਮ ਅਗਰਵਾਲ ਨੇ ਦਸਿਆ ਕਿ ਸਾਨੀਆ ’ਤੇ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ, ਜਦਕਿ ਉਸ ਦੀ ਸੱਸ ’ਤੇ ਵੀ ਨਸ਼ਾ ਤਸਕਰੀ ਨਾਲ ਸਬੰਧਤ ਕੇਸ ਚੱਲ ਰਹੇ ਹਨ। ਇਨ੍ਹਾਂ ਨੇ ਨਸ਼ਿਆਂ ਦੀ ਕਾਲੀ ਕਮਾਈ ਦੇ ਜ਼ਰੀਏ ਗ਼ੈਰ-ਕਾਨੂੰਨੀ ਨਿਰਮਾਣ ਕੀਤਾ ਹੋਇਆ ਸੀ।
ਨਗਰ ਕੌਂਸਲ ਨੇ ਜਦੋਂ ਇਸ ਗ਼ੈਰ-ਕਾਨੂੰਨੀ ਇਮਾਰਤ ਬਾਰੇ ਜਾਂਚ ਕਰਵਾਈ ਅਤੇ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ। ਨਗਰ ਕੌਂਸਲ ਵਲੋਂ ਦੋਨੋਂ ਮਹਿਲਾਵਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ, ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। ਅੱਜ ਨਗਰ ਕੌਂਸਲ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਗ਼ੈਰ-ਕਾਨੂੰਨੀ ਘਰ ਨੂੰ ਤੋੜ ਦਿਤਾ। ਐਸ. ਐਸ .ਪੀ .ਸ਼ੁਭਮ ਅਗਰਵਾਲ ਖ਼ੁਦ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ 'ਤੇ ਮੌਜੂਦ ਰਹੇ ਅਤੇ ਪੂਰੀ ਕਾਰਵਾਈ ਕੀਤੀ ਗਈ ਹੈ।
Https livepunjabitv com control add posts php