ਪੰਜਾਬ ’ਚ ਪਰਾਲੀ ਨੂੰ ਈਂਧਨ ਵੱਜੋਂ ਵਰਤਣ ਵਾਲੀ ਇੰਡਸਟਰੀ ਨੂੰ ਮਿਲੇਗੀ ਸਬਸਿਡੀ, ਪੜ੍ਹੋ ਪੂਰੀ ਖ਼ਬਰ
ਪੰਜਾਬ
ਪੰਜਾਬ 15 ਮਈ : ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉਦਯੋਗਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਜੋ ਕਿ ਪਰਾਲੀ ਨੂੰ ਈਂਧਨ ਵਜੋਂ ਇਸਤੇਮਾਲ ਕਰਨਗੇ।
ਮਿਲੀ ਜਾਣਕਾਰੀ ਮੁਤਾਬਿਕ 4 ਟਨ ਬਾਇਲਰ ਲਗਾਉਣ 'ਤੇ 50 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਜਦਕਿ 8 ਟਨ ਬਾਇਲਰ ਲਗਾਉਣ 'ਤੇ 1 ਕਰੋੜ ਰੁਪਏ ਦੀ ਸਿੱਧੀ ਸਬਸਿਡੀ ਦਿੱਤੀ ਜਾਵੇਗੀ। ਇਸ ਨਾਲ 500-600 ਉਦਯੋਗਾਂ ਨੂੰ ਫਾਇਦਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਯੋਜਨਾ ਨਾਲ ਪੰਜਾਬ ’ਚ ਪ੍ਰਦੂਸ਼ਣ ਘਟੇਗਾ। ਨਾਲ ਹੀ ਜੇਕਰ ਪੁਰਾਣੇ ਉਦਯੋਗ ਨਵੇਂ ਬਾਇਲਰ ਲਗਾਉਂਦੇ ਹਨ, ਤਾਂ 1 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਕਿਸਾਨ ਆਰਥਿਕ ਤੌਰ 'ਤੇ ਖੁਸ਼ਹਾਲ ਹੋਣਗੇ। ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ।
Https livepunjabitv com control add posts php