ਜਿਲਾ ਪਠਾਨਕੋਟ ਦੇ ਪਿੰਡ ਉਪਰਲੀ ਜੈਣੀ ਵਿਖੇ ਦੇਸੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ
ਪਠਾਨਕੋਟ
ਪਠਾਨਕੋਟ,17 ਮਈ : ਪਿਛਲੇ ਕਈ ਦਿਨਾਂ ਤੋਂ ਸ਼ਰਾਬ ਪੀਣ ਨਾਲ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਰ ਸ਼ਰਾਬ ਦਾ ਪਰਵਾਹ ਅਜੇ ਵੀ ਉਸੇ ਤਰ੍ਹਾਂ ਹੀ ਜਾਰੀ ਹੈ । ਅਜਿਹੀ ਹੀ ਇੱਕ ਖ਼ਬਰ ਹੁਣ ਪਠਾਨਕੋਟ ਤੋਂ ਸਾਹਮਣੇ ਆਈ ਹੈ । ਪਿੰਡ ਜੈਨੀ ਉੱਪਰਲੀ ਵਿੱਚ ਇੱਕ ਨੌਜਵਾਨ ਦੀ ਕੱਚੀ ਲਾਹਣ ਪੀਣ ਨਾਲ ਮੌਤ ਹੋ ਗਈ ਹੈ । ਮ੍ਰਿਤਕ ਦੀ ਉਮਰ 25 ਸਾਲ ਜਿਸ ਦਾ ਨਾਂ ਲਖਬੀਰ ਸਿੰਘ ਪੁੱਤਰ ਬੀਰ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦਾ ਪੁੱਤਰ ਕਾਫੀ ਸਮੇਂ ਤੋਂ ਦੇਸੀ ਦਾਰੂ ਪੀ ਰਿਹਾ ਸੀ। ਜਿਸ ਦੇ ਨਾਲ ਉਸ ਦੀ ਮੌਤ ਹੋ ਗਈ । ਪਿੰਡ ਦੇ ਵਿੱਚ ਤਿੰਨ ਚਾਰ ਦੇ ਕਰੀਬ ਹੋਰ ਨੌਜਵਾਨ ਵੀ ਇਸ ਦੀ ਲਪੇਟ ਦੇ ਵਿੱਚ ਹਨ । ਜਿਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਸਾਡੇ ਪਿੰਡ ਦੇ ਵਿੱਚ ਕੱਚੀ ਲਾਣ ਬਹੁਤ ਵਿਕਦੀ ਹੈ ਜਿਸ ਦੇ ਨਾਲ ਨੌਜਵਾਨ ਇਸਦੇ ਵੱਲ ਜਿਆਦਾ ਜਾ ਰਹੇ ਹਨ । ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ ।
Https livepunjabitv com control add posts php