ਧਰੁਵ ਰਾਠੀ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕਰੜਾ ਨੋਟਿਸ
ਅੰਮ੍ਰਿਤਸਰ
ਅੰਮ੍ਰਿਤਸਰ ,19 ਮਈ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਦਾ ਕਹਿਣਾ ਹੈ ਫਿਲਮ ਦੇ ਵਿੱਚ ਜੋ ਵੀ ਦਿਖਾਇਆ ਗਿਆ ਹੈ ਉਹ ਸਾਰੀ ਸਕਰਿਪਟ ਗ਼ਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕੇ ਕੋਈ ਵੀ ਗੁਰੂ ਸਾਹਿਬ ਦੀ ਫਿਲਮ ਤਿਆਰ ਨਹੀਂ ਕਰ ਸਕਦਾ ।ਕਿਸੇ ਨੂੰ ਕੋਈ ਹੱਕ ਨਹੀਂ ਗੁਰੂ ਸਾਹਿਬ ਦੀ ਫਿਲਮ ਜਾਂ ਉਨ੍ਹਾਂ ਦੇ ਕਿਰਦਾਰ 'ਤੇ ਗੱਲ ਕਰ ਸਕੇ ।
ਯੂਟਿਊਬਰ ਧਰੁਵ ਰਾਠੀ ਵੱਲੋਂ ਪਾਈ ਫ਼ਿਲਮ ਦਾ ਮਾਮਲਾ ’ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਰਾਠੀ ਵਲੋਂ ਬਣਾਈ ਵੀਡੀਓ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਫ਼ਿਲਮ ਬਣਾਉਣ ’ਤੇ ਸਖ਼ਤ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ‘‘ਸਿੱਖ ਇਸ ਨੂੰ ਪ੍ਰਵਾਨ ਨਹੀਂ ਕਰਦੇ ਰਾਠੀ ਇਸ ਵੀਡੀਓ ਨੂੰ ਛੇਤੀ ਤੋਂ ਛੇਤੀ ਡਿਲੀਟ ਕਰਨ। ’’ਰਾਠੀ ਨੇ AI ਦੀ ਵਰਤੋਂ ਕਰਕੇ ਸਿੱਖ ਗੁਰੂਆਂ ਦੀ ਐਨੀਮੇਸ਼ਨ ਫ਼ਿਲਮ ਬਣਾਈ ਸੀ। ਰਾਠੀ ਵੱਲੋਂ ਸਿੱਖ ਗੁਰੂਆਂ 'ਤੇ ਵੀਡੀਓ "ਦ ਸਿੱਖ ਵਾਰੀਅਰ ਹੂ ਟੈਰੀਫਾਈਡ ਦ ਮੁਗਲਸ" ਬਣਾਈ ਗਈ ਹੈ।
ਦੱਸਣ ਬਣਦਾ ਹੈ ਕਿ ਵਿਰੋਧ ਤੋਂ ਬਾਅਦ ਧਰੁਵ ਰਾਠੀ ਨੇ ਯੂਟਿਊਬ ਤੋਂ ਵੀਡੀਓ ਨੂੰ ਹਟਾ ਦਿੱਤਾ ਹੈ। ਰਾਠੀ ਨੇ 'ਬੰਦਾ ਸਿੰਘ ਬਹਾਦਰ ਦੀ ਕਥਾ' 'ਤੇ ਵੀਡੀਓ ਅਪਲੋਡ ਕੀਤਾ ਸੀ। ਰਾਠੀ ਨੇ ਬੰਦਾ ਸਿੰਘ ਬਹਾਦਰ ਨੂੰ 'ਰੌਬਿਨ ਹੁੱਡ' ਦੱਸਿਆ ਸੀ। AI ਦੀ ਵਰਤੋਂ ਕਰਕੇ ਸਿੱਖ ਗੁਰੂਆਂ ਦੀ ਐਨੀਮੇਸ਼ਨ ਫ਼ਿਲਮ ਬਣਾਈ ਸੀ। ਜਿਸ ਦਾ ਸਾਰੇ ਸਿੱਖ ਜਗਤ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
Https livepunjabitv com control add posts php