ਪੰਜਾਬ ਪੁਲਿਸ ’ਚ ਨਿਕਲੀਆਂ ਲੀਗਲ, ਆਈਟੀ, ਫ਼ੌਰੈਂਸਿਕ ਤੇ ਫ਼ਾਈਨਾਂਸ ਦੀਆਂ ਆਸਾਮੀਆਂ
LPTV / Chandigarh
ਪੰਜਾਬ ਪੁਲਿਸ ਭਰਤੀ-2021 ਫੇਰ ਸ਼ੁਰੂ ਹੋ ਗਈ ਹੈ। ਇਸ ਵਾਰ 634 ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਆਸਾਮੀਆਂ ਸੂਚਨਾ ਤਕਨਾਲੋਜੀ, ਕਾਨੂੰਨੀ, ਫੋਰੈਂਸਿਕ ਤੇ ਵਿੱਤ ਦੇ ਖੇਤਰਾਂ ਵਿੱਚ ਹਨ।
ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕੀਤਾ, "ਦੇਸ਼ ਵਿਚ ਇਹ ਪਹਿਲੀ ਪੁਲਿਸ ਸੇਵਾ ਹੈ ਜੋ ਇੰਨੀ ਵੱਡੀ ਗਿਣਤੀ ਵਿੱਚ ਸਿਵਲ ਡੋਮੇਨ ਮਾਹਿਰਾਂ ਦੀ ਭਰਤੀ ਕਰਦੀ ਹੈ; ਕਾਨੂੰਨੀ, ਫੋਰੈਂਸਿਕ, ਆਈਟੀ ਤੇ ਵਿੱਤ ਸਮੇਤ ਖੇਤਰਾਂ ਵਿਚ 634 ਅਸਾਮੀਆਂ ਲਈ ਅਰਜ਼ੀ ਦੇਵੋ।" ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ਵਿੱਚੋਂ, 81 ਵਿੱਤ ਵਿੱਚ, 248 ਆਈਟੀ ਵਿੱਚ, 174 ਫੋਰੈਂਸਿਕ ਵਿੱਚ ਤੇ 131 ਕਾਨੂੰਨੀ ਹਨ।
ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਸਤੰਬਰ 2021 ਵਿਚ ਸੀਬੀ ਦੀ ਲਿਖਤੀ ਪ੍ਰੀਖਿਆ ਲਈ ਜਾਏਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖ਼ਾਸ ਪੋਸਟ 'ਤੇ ਢੁਕਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਦਿੱਤੇ QR ਕੋਡ ਨੂੰ ਸਕੈਨ ਕਰੋ।
ਸਬੰਧਤ ਵਿਸ਼ੇ ਵਿੱਚ ਬੈਚਲਰ (BA ਜਾਂ B.Sc.) ਦੀ ਡਿਗਰੀ ਪ੍ਰਾਪਤ ਕਰਨ ਵਾਲੇ ਉਮੀਦਵਾਰ ਅਤੇ ਸਬੰਧਤ ਆਸਾਮੀ ਦੇ ਖੇਤਰ ਵਿੱਚ ਦੋ ਤੋਂ 10 ਸਾਲਾਂ ਦੇ ਕੰਮ ਦੇ ਤਜਰਬੇ ਵਾਲੇ ਉਮੀਦਵਾਰ ਅਰਜ਼ੀ ਦੇਣ ਦੇ ਯੋਗ ਹਨ। ਦਸ ਦੇਈਏ ਕਿ ਇਨ੍ਹਾਂ ਅਸਾਮੀਆਂ ਲਈ ਘੱਟੋ-ਘੱਟ ਕੱਦ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੇ ਸਰੀਰਕ ਟੈਸਟ ਵੀ ਨਹੀਂ ਹੋਵੇਗਾ। ਉਮੀਦਵਾਰਾਂ ਦੀ ਚੋਣ ਸਿਰਫ ਕੰਪਿਊਟਰ ਅਧਾਰਤ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਨੰਬਰਾਂ ਦੀ ਮੈਰਿਟ ਦੇ ਅਧਾਰ ਉੱਤੇ ਕੀਤੀ ਜਾਏਗੀ।
ਇਨ੍ਹਾਂ ਆਸਾਮੀਆਂ ਲਈ 10 ਜੁਲਾਈ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੇਸ਼ ਦੇ ਕਿਸੇ ਵੀ ਪੁਲਿਸ ਵਿਭਾਗ ਵਿੱਚ ਇਹ ਆਸਾਮੀਆਂ ਵਿਲੱਖਣ ਹਨ; ਯੋਗ ਉਮੀਦਵਾਰਾਂ ਨੂੰ ਜ਼ਰੂਰ ਲਾਭ ਲੈਣਾ ਚਾਹੀਦਾ ਹੈ।
Legal IT Forensic and Finance posts in Punjab Police