ਇੱਕ ਕਿਲੋ ਸੋਨਾ ਗਾਇਬ ਕਰਨ ਦੇ ਦੋਸ਼ ਚ ਪਿਤਾ ਗ੍ਰਿਫ਼ਤਾਰ, ਪੁੱਤ ਦੀ ਸ਼ਿਕਾਇਤ ’ਤੇ ਕੇਸ ਦਰਜ    ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ    ਨੀਦਰਲੈਂਡ ਨੇ ਭਾਰਤ ਨੂੰ 2-0 ਨਾਲ ਹਰਾਇਆ, ਸੈਮੀਫਾਈਨਲ ਲਈ ਆਸਟ੍ਰੇਲੀਆ ਖ਼ਿਲਾਫ਼ ਜਿੱਤ ਜ਼ਰੂਰੀ    ਅੰਮ੍ਰਿਤਸਰ ਹਵਾਈ ਅੱਡੇ ’ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਤੋਂ ਕੀਤੀ ਗਈ ਪੁੱਛਗਿੱਛ    ਰੂਸੀ ਤੇਲ ਟੈਂਕਰ ਮਾਮਲੇ ਚ ਭਾਰਤੀ ਕੈਪਟਨ ਗ੍ਰਿਫ਼ਤਾਰ, 10 ਸਾਲ ਤੱਕ ਦੀ ਸਜ਼ਾ ਦਾ ਖ਼ਤਰਾ    ਖੰਡ ਮਹਿੰਗੀ ਹੋਣ ਲਈ ਈਥਾਨੌਲ ਨੀਤੀ ਜ਼ਿੰਮੇਵਾਰ ਨਹੀਂ: ਸਰਕਾਰ    ਨਵੇਂ ਮੋਬਾਈਲ ਦੀ ਜ਼ਿੱਦ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਤੋਂ ਬਾਅਦ ਮਾਂ ਨੇ ਵੀ ਪਹਾੜੀ ਤੋਂ ਮਾਰੀ ਛਾਲ    ਮੁੱਖਵਾਕ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ    ਸਰਕਾਰ ਨੇ ਚੀਨੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਇਸ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ    ਏਐਸਏਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਆਦਿਲ ਬਰਾੜ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨਿਆ   

ਨੇਤਰਹੀਣ ਵਿਅਕਤੀਆਂ ਲਈ Punjabi University ਨੇ ਕੀਤੀ ਲਾਹੇਵੰਦ ਖੋਜ

Punjabi-University-Conducted-Ben


ਪਟਿਆਲਾ ,7 ਜੁਲਾਈ 2025 : ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਪੰਜਾਬੀ ਲਿਖਤਾਂ ਨੂੰ ਨੇਤਰਹੀਣ ਵਿਅਕਤੀਆਂ ਵਲੋਂ ਪੜ੍ਹਨ ਲਈ ਵਰਤੀ ਜਾਂਦੀ ‘ਬਰੇਲ ਲਿਪੀ’ ਵਿਚ ਬਦਲੇ ਜਾ ਸਕਣ ਵਾਲੀ ਤਕਨੀਕ ਵਿਕਸਤ ਕੀਤੀ ਗਈ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿਚ ਖੋਜਾਰਥੀ ਡਾ. ਚਰਨਜੀਵ ਸਿੰਘ ਸਰੋਆ ਵਲੋਂ ਡਾ. ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਵਿਕਸਿਤ ਕੀਤੀ ਗਈ ਇਹ ਤਕਨੀਕ ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ, ਵਿਸ਼ਾਲ ਕਾਰਪਸ ਵਿਕਾਸ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ। 

ਡਾ. ਕਵਲਜੀਤ ਸਿੰਘ ਨੇ ਦਸਿਆ ਕਿ ਇਹ ਤਕਨੀਕ ਦੇਖਣ ਤੋਂ ਅਸਮਰੱਥ ਵਿਅਕਤੀਆਂ ਦੀ ਪੰਜਾਬੀ ਭਾਸ਼ਾ ਵਿਚ ਪ੍ਰਾਪਤ ਗਿਆਨ ਸਮੱਗਰੀ ਤਕ ਆਸਾਨ ਪਹੁੰਚ ਬਣਾਉਣ ਪੱਖੋਂ ਨਵਾਂ ਇਨਕਲਾਬ ਸਿੱਧ ਹੋਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦਸਿਆ ਕਿ ਇਹ ਗੁਰਮੁਖੀ ਲਿਪੀ ਨੂੰ ਨਿਰਵਿਘਨ ਅਤੇ ਤੇਜ਼ੀ ਨਾਲ ਬਰੇਲ ਵਿਚ ਬਦਲ ਸਕਦੀ ਹੈ। 

ਖੋਜਾਰਥੀ ਡਾ. ਚਰਨਜੀਵ ਸਿੰਘ ਨੇ ਦਸਿਆ ਕਿ ਇਹ ਪ੍ਰਣਾਲੀ ਪੰਜਾਬੀ ਲਿਖਤ ਨੂੰ ਗਰੇਡ-1 ਅਤੇ ਗਰੇਡ-2 ਬਰੇਲ ਵਿਚ ਤੁਰਤ ਬਦਲਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਗਰੇਡ-1 ਬਰੇਲ ਵਿਚ ਅੱਖਰ-ਅਧਾਰਤ ਬਦਲਾਅ ਕੀਤਾ ਜਾਂਦਾ ਹੈ ਜਿਸ ਵਿਚ ਹਰ ਪੰਜਾਬੀ ਅੱਖਰ ਨੂੰ ਬਰੇਲ ਦੇ ਇਕ ਅਨੁਕੂਲ ਚਿੰਨ੍ਹ ਵਿਚ ਤਬਦੀਲ ਕੀਤਾ ਜਾਂਦਾ ਹੈ। ਗਰੇਡ-2 ਬਰੇਲ ਵਿਚ ਲਿਖਤ ਦੀ ਕੁਸ਼ਲਤਾ ਵਧਾਉਣ ਲਈ ਵੱਖ-ਵੱਖ ਵਿਧੀਆਂ ਨਾਲ ਬਰੇਲ ਕੋਡ ਪੈਟਰਨ ਬਣਾਏ ਗਏ ਹਨ। 

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਖੋਜ ਦਾ ਸਿਰਫ਼ ਤਕਨੀਕ ਪੱਖੋਂ ਹੀ ਨਹੀਂ ਬਲਕਿ ਸਮਾਜਕ ਵਿਕਾਸ ਪੱਖੋਂ ਵੀ ਵਿਸ਼ੇਸ਼ ਮਹੱਤਵ ਹੈ।

Read More :  ਪੰਜਾਬ ਯੂਨੀਵਰਸਿਟੀ 26 ਸਾਲਾਂ ਦੀ ਕੁੜੀ ਵੱਲੋਂ ਜੀਵਨ ਲੀਲ੍ਹਾ ਕੀਤੀ ਸਮਾਪਤ


Punjabi University Conducted Beneficial Research For Visually Impaired Individuals


Popular Posts
Just Now