ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ- ਹਰਜਿੰਦਰ ਧਾਮੀ

ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ- ਹਰਜਿੰਦਰ ਧਾਮੀ


ਅੰਮ੍ਰਿਤਸਰ , 22 ਜੁਲਾਈ 2025 , (ਨਵਦੀਪ ਕੌਰ ਰਜ਼ਾਦਾ ): SGPC  ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ 350 ਸਾਲਾਂ ਸ਼ਤਾਬਦੀ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਉਲੀਕੇ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਸਮਾਨੰਤਰ ਸ਼ਤਾਬਦੀ ਸਮਾਗਮ ਨਾ ਉਲੀਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਖਰੇ ਤੌਰ ’ਤੇ ਸਮਾਗਮ ਕਰਨ ਦੀ ਥਾਂ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਲਈ ਸਹਿਯੋਗ ਕਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਅਰਸੇ ਦੌਰਾਨ 13 ਤੋਂ ਵੱਧ ਸਿੱਖ ਪੰਥ ਦੀਆਂ ਸ਼ਤਾਬਦੀਆਂ ਮਨਾਈਆਂ ਗਈਆਂ ਹਨ, ਜਿੰਨਾ ਵਿਚ ਸਰਕਾਰਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਗਿਆ ਹੈ ਅਤੇ ਸੜਕਾਂ ਅਤੇ ਸ਼ਤਾਬਦੀਆਂ ਸੰਬੰਧੀ ਯਾਦਗਾਰਾਂ ਸਥਾਪਿਤ ਕਰਨ ਲਈ ਸਹਿਯੋਗ ਦਿੱਤੇ ਗਏ ਹਨ ਪਰ ਭਗਵੰਤ ਮਾਨ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਬਰਾਬਰ ਸ਼ਤਾਬਦੀ ਸਮਾਗਮ ਉਲੀਕਣਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ 350 ਸਾਲਾਂ ਸ਼ਤਾਬਦੀ ਸੰਬੰਧੀ ਸਮਾਗਮ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਉਹ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਹੀ ਸਭ ਨੂੰ ਸ਼ਤਾਬਦੀ ਸਮਾਗਮਾਂ ਵਿਚ ਸਹਿਯੋਗ ਲਈ ਖੁੱਲਾ ਸੱਦਾ ਦੇ ਚੁੱਕੇ ਹਨ। ਆਉਂਦੇ ਦਿਨਾਂ ਵਿਚ ਰਸਮੀ ਤੌਰ ’ਤੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਪ੍ਰਮੁੱਖ ਸ਼ਖਸੀਅਤਾਂ ਨੂੰ ਸੱਦੇ ਪੱਤਰ ਦਿੱਤੇ ਜਾਣਗੇ। 
Read More :

Government should stay away from religious activities harjinder dhami


Popular Posts
Just Now