ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਕੀ ਹੈ Dark -Web ? ਜਿਸ ਰਾਹੀਂ ਦਰਬਾਰ ਸਾਹਿਬ ਨੂੰ ਭੇਜੀ ਜਾ ਰਹੀ ਮੇਲ

ਕੀ ਹੈ Dark -Web ? ਜਿਸ ਰਾਹੀਂ ਦਰਬਾਰ ਸਾਹਿਬ ਨੂੰ ਭੇਜੀ ਜਾ ਰਹੀ ਮੇਲ


ਅੰਮ੍ਰਿਤਸਰ , 24 ਜੁਲਾਈ 2025 , (ਨਵਦੀਪ ਕੌਰ ਰਜ਼ਾਦਾ) :   ਪਿਛਲੇ ਕੁਝ ਦਿਨਾਂ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਲਗਾਤਾਰ ਈਮੇਲਾਂ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਬੰਬ ਨਾਲ ਗੁਰਦਵਾਰਾ ਸਾਹਿਬ ਨੂੰ ਉਡਾਉਣ ਦੀਆਂ ਹਨ। ਧਮਕੀ ਦੇ ਈਮੇਲਾਂ ਨੇ ਸੁਰੱਖਿਆ ਏਜੰਸੀਜ਼ ਅਤੇ ਗੁਰਦਵਾਰਾ ਪ੍ਰਬੰਧਨ ਨੂੰ ਚੌਕਸ ਕਰ ਦਿੱਤਾ ਹੈ। ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। 
ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਡਾਰਕ ਵੈੱਬ ਰਾਹੀਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ। ਡਾਰਕ ਵੈੱਬ ਤੋਂ ਈਮੇਲ ਆਉਣ ਕਾਰਨ ਆਈਪੀ ਐਡਰੈਸ ਨੂੰ ਟਰੇਸ ਕਰਨ ਵਿਚ ਮੁਸ਼ਕਲ ਆ ਰਹੀ ਹੈ। 
ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਤਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ। ਸਾਈਬਰ ਸੈੱਲ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 
ਕੀ ਹੈ ਡਾਰਕ ਵੈਂਬ? 
ਡਾਰਕ ਵੈੱਬ ਇੰਟਰਨੈੱਟ ਦਾ ਇੱਕ ਹਿੱਸਾ ਹੈ ਜੋ ਆਮ ਵਰਤੋਂਕਾਰਾਂ ਲਈ ਸਿੱਧੇ ਤੌਰ 'ਤੇ ਪਹੁੰਚਯੋਗ ਨਹੀਂ ਹੁੰਦਾ ਅਤੇ ਇਹ ਵੈੱਬ ਦਾ ਹਿੱਸਾ ਹੈ ਜਿਸ ਨੂੰ ਖ਼ਾਸ ਤਰੀਕਿਆਂ ਨਾਲ ਐਕਸੈਸ ਕੀਤਾ ਜਾਂਦਾ ਹੈ। ਡਾਰਕ ਵੈੱਬ ਨੂੰ ਅਕਸਰ "ਡਾਰਕ ਨੈਟ" ਵੀ ਕਿਹਾ ਜਾਂਦਾ ਹੈ, ਜੋ ਕਿ ਸਧਾਰਨ ਇੰਟਰਨੈੱਟ ਜਾਂ "Surface Web" ਤੋਂ ਕੁਝ ਵੱਖਰਾ ਹੁੰਦਾ ਹੈ। ਡਾਰਕ ਵੈੱਬ ਦੇ ਵਰਤੋਂਕਾਰ ਦੀ ਪਛਾਣ ਅਤੇ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। 
ਡਾਰਕ ਵੈੱਬ ਦੀ ਵੈਬਸਾਈਟ ਕੁਝ ਹੀ ਡੋਮੇਨਾਂ ਨਾਲ ਐਕਸੈਸ ਕੀਤੀ ਜਾ ਸਕਦੀ ਹੈ, ਜੋ ਆਮ ਇੰਟਰਨੈੱਟ ਬ੍ਰਾਊਜ਼ਰਾਂ ਨਾਲ ਨਹੀਂ ਖੁਲਦੇ। ਇਹ ਸਾਧਾਰਨ ਵੈੱਬ ਸਾਈਟਾਂ ਨਾਲੋਂ ਵੱਖਰੇ ਹੁੰਦੇ ਹਨ। ਇਸ ਦੇ ਆਈਪੀ ਐਡਰੈਸ ਨੂੰ ਟਰੇਸ ਕਰਨਾ ਬਹੁਤ ਔਖਾ ਮੰਨਿਆ ਜਾਂਦਾ ਹੈ।
Read More :

What is the dark web through which the mail is being sent to darbar sahib


Popular Posts
Just Now