ਜਲੰਧਰ–ਕਪੂਰਥਲਾ ਰੋਡ ’ਤੇ ਵੱਡਾ ਹਾਦਸਾ 🚨
Jalandhar
ਅੱਜ ਸਵੇਰੇ ਮੰਡ ਪਿੰਡ ਦੇ ਨੇੜੇ ਵੱਡਾ ਸੜਕ ਹਾਦਸਾ ਹੋਇਆ। ਤੇਜ਼ ਰਫ਼ਤਾਰ ਨਾਲ ਉਲਟੀ ਦਿਸ਼ਾ ਤੋਂ ਆ ਰਹੀ PRTC ਬੱਸ ਨੇ ਟੈਂਪੋ (ਛੋਟਾ ਹਾਥੀ) ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੋ ਵਿੱਚ ਸਵਾਰ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਹਿਚਾਣ ਈਸ਼ਵਰ ਲਾਲ, ਮੁਕੇਸ਼ ਅਤੇ ਡਰਾਈਵਰ ਰਾਕੇਸ਼ ਵਜੋਂ ਹੋਈ ਹੈ। ਤਿੰਨੇ ਹੀ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਕਪੂਰਥਲਾ ਵਿੱਚ ਸਬਜ਼ੀ ਦਾ ਕਾਰੋਬਾਰ ਕਰਦੇ ਸਨ।
ਟੈਂਪੋ ਵਿੱਚ ਫਸੀਆਂ ਲਾਸ਼ਾਂ ਨੂੰ ਗੈਸ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਸ ਡਰਾਈਵਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Accident