ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਇਟਲੀ ਚੋ ਸਿੱਖਾਂ ਨੂੰ ਰਾਹਤ ਏਅਰ ਪੋਰਟ ਅਧਿਕਾਰੀਆਂ ਨੇ ਸਵਾ ਸਾਲ ਬਾਅਦ ਵਾਪਿਸ ਕੀਤੀ ਸ਼੍ਰੀ ਸਾਹਿਬ

Religious-


ਸਾਬੀ ਚੀਨੀਆਂ / Italy

ਮਿਲਾਨ ਇਟਲੀ 19 ਅਗਸਤ ( ਸਾਬੀ ਚੀਨੀਆਂ ) ਇਟਲੀ ਵੱਸਦੇ ਸਿੱਖਾਂ ਨੂੰ ਉਸ ਸਮੇਂ ਭਾਰੀ ਰਾਹਤ  ਮਿਲੀ, ਜਦੋਂ ਏਅਰ ਪੋਰਟ ਅਧਿਕਾਰੀਆਂ ਨੇ ਪੂਰੇ ਸਵਾ ਸਾਲ ਬਾਅਦ ਜ਼ਬਤ ਕੀਤੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਸਥਾਨਿਕ ਸਿੱਖ ਆਗੂਆਂ ਨੂੰ ਸੌਂਪ ਦਿੱਤਾੀ ਦੱਸਣਯੋਗ ਹੈ ਕਿ ਅਪ੍ਰੈਲ  2024 ਵਿੱਚ ਪ੍ਰਸਿੱਧ ਢਾਡੀ ਮਿਲਖਾ ਸਿੰਘ ਮੌਜੀ ਜਦ ਆਪਣੇ ਸਾਥੀਆਂ ਨਾਲ ਇਟਲੀ ਦੇ ਬੈਰਗਮੋ ਏਅਰਪੋਰਟ ਤੋਂ ਬੈਲਜੀਅਮ ਲਈ ਜਾ ਰਹੇ ਸਨ ਤਾਂ ਏਅਰਪੋਰਟ ਅਧਿਕਾਰੀਆਂ ਨੇ ਉਨਾਂ ਦੇ ਸਮਾਨ ਵਿੱਚੋਂ  ਕਿਰਪਾਨ ਮਿਲਣ  ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ  ਸੀ ਉਸ ਮਾਮਲੇ ਨੂੰ ਸੁਲਝਾਉਂਦਿਆਂ ਏਅਰਪੋਰਟ ਅਧਿਕਾਰੀਆਂ ਨੇ ਦੁਆਰਾ ਸਿੱਖ ਆਗੂਆਂ ਨੂੰ ਬੁਲਾ ਕੇ ਢਾਡੀ ਜਥੇ ਦੀ ਸ਼੍ਰੀ ਸਾਹਿਬ  ਪੂਰੇ ਸਨਮਾਨ ਨਾਲ ਵਾਪਸ ਕਰ ਦਿੱਤੀ ਹੈ। 

     ਇਸ ਸੰਬਧੀ ਜਾਣਕਾਰੀ ਦਿੰਦਿਆ  ਸ਼੍ਰੀ ਗੁਰੂ ਗ੍ਰੰਥ ਸਹਿਬ ਸੇਵਾ ਸੰਭਾਲ ਇਟਲੀ ( ਪੰਚ ਪ੍ਰਧਾਨੀ)  ਦੇ ਪ੍ਰਬੰਧਕ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ  ਜੀ ਕੋਵੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਇਟਲੀ ਦੇ ਬੈਰਗਮੋ  ਏਅਰਪੋਰਟ ਤੇ ਢਾਡੀ ਮਿਲਖਾ ਸਿੰਘ ਜੀ ਦਾ ਪ੍ਰਸਿੱਧ ਢਾਡੀ ਜੱਥਾ ਜਦੋਂ ਜਾ ਰਿਹਾ ਸੀ, ਤਾਂ ਉਥੋਂ ਦੇ ਅਧਿਕਾਰੀਆਂ ਨੇ ਉਨਾਂ ਨੂੰ  ਸਮਾਨ ਦੀ ਚੈਕਿੰਗ ਦੌਰਾਨ ਉਨਾਂ ਦੇ ਸਮਾਨ ਵਿੱਚੋਂ ਮਿਲੀ  ਕਿਰਪਾਨ ਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਵੱਖ-ਵੱਖ ਸਿੱਖ ਆਗੂ ਏਅਰਪੋਰਟ ਅਧਿਕਾਰੀਆਂ ਨੂੰ ਵੀ ਮਿਲੇ ਸਨ। ਬੀਤੇ ਦਿਨੀ ਏਅਰਪੋਰਟ ਅਧਿਕਾਰੀਆਂ ਦੁਆਰਾ ਢਾਡੀ ਮਿਲਖਾ ਸਿੰਘ  ਦੀ ਸ਼੍ਰੀ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਦੀ ਕਮੇਟੀ ਨੂੰ ਵਾਪਸ ਕੀਤੀ ਗਈ। ਜਿਸਦੇ ਚੱਲਦਿਆਂ ਇਟਲੀ ਵਾਸਤੇ ਸਿੱਖਾਂ ਨੇ ਰਾਹਤ ਮਹਿਸੂਸ ਕੀਤੀ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ ਉਹਨਾਂ ਸ੍ਰੀ ਸਾਹਿਬ ਵਾਪਸ ਕੀਤੀ ਹੈ। ਉਹਨਾਂ ਦੱਸਿਆ ਕਿ ਹੁਣ  ਜਦੋਂ ਵੀ ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਦਾ ਯੂਰਪ ਦੋਰੇ ਤੇ ਆਵੇਗਾ ਉਹਨਾਂ ਨੂੰ ਇਹ ਕਿਰਪਾਨ ਸੌਂਪੀ ਜਾਵੇਗੀ। ਪੰਚ ਪ੍ਰਧਾਨੀ  ਦੇ ਵੱਖ ਵੱਖ ਆਗੂਆਂ ਨੇ ਵੀ ਹੁਣ ਇਸ ਮਾਮਲੇ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਰਾਹਤ ਦੀ ਗੱਲ ਹੈ ਕਿ ਪ੍ਰਸਿੱਧ ਢਾਡੀ ਮੌਜੀ ਸਾਹਿਬ ਦੀ ਸ੍ਰੀ ਸਾਹਿਬ ਏਅਰਪੋਰਟ ਅਧਿਕਾਰੀਆਂ ਦੁਆਰਾ ਵਾਪਿਸ ਕਰ ਦਿੱਤੀ ਹੈ । ਉਹਨਾਂ ਅੱਗੇ ਇਹ ਵੀ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪ੍ਰਚਾਰਕ ਜਾਂ ਸਿੱਖ ਤੇ ਅਜਿਹਾ ਮਾਮਲਾ ਨਾ ਦਰਜ ਨਹੀਂ ਕੀਤਾ ਜਾਵੇਗਾ॥

Religious


Popular Posts
Just Now