ਉੱਪਲ ਫਾਰਮ ਵਾਲੀ ਕੁੜੀ ਦੀ private video leak ਮਾਮਲਾ ‘ਚ ਵੱਡਾ ਐਕਸ਼ਨ, ਮਹਿਲਾ ਕਮਿਸ਼ਨ ਵੱਲੋਂ ਪ੍ਰੈਸ ਕੰਨਫਰੰਸ
Chandigarh
ਟਰੈਕਟਰ ਵਾਲੀ ਕੁੜੀ ਨਾਲ ਬਲਾਤਕਾਰ ਮਗਰੋਂ ਉਸ ਦੀ ਨਿੱਜੀ ਵੀਡੀਓ ਲੀਕ ਕਰਨ ਦੇ ਮਾਮਲੇ 'ਚ ਮੁੰਡੇ ਖ਼ਿਲਾਫ਼ ਸਖ਼ਤ ਐਕਸਨ ਲਿਆ ਜਾ ਰਿਹਾ ਹੈ। ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁੰਡੇ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਚੇਅਰਪਰਸਨ ਮੁਤਾਬਕ ਇਸ ਕੇਸ ਬਾਰੇ ਮੈਨੂੰ ਖ਼ਾਸ ਜਾਣਕਾਰੀ ਨਹੀਂ ਸੀ ਪਰ ਜਦੋਂ ਇਸ ਬਾਰੇ ਕੁੜੀ ਅਤੇ ਉਸ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਜੋ ਵੀ ਮੈਨੂੰ ਉਸ ਤੋਂ ਪਤਾ ਲੱਗਾ ਤਾਂ ਮੈਂ ਐੱਮ. ਪੀ. ਸਾਬ੍ਹ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਹ ਨਾ ਹੋਵੇ ਕਿ ਉਹ ਕਿਤੇ ਬਾਹਰ ਨਿਕਲ ਜਾਵੇ, ਇਸ 'ਤੇ ਅਜਿਹੀ ਕਾਰਵਾਈ ਕਰੋ ਕਿ ਇਹ ਬੰਦਾ ਦੇਸ਼ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿੰਨੇ ਵੀ ਐਕਟ ਮੁੰਡੇ 'ਤੇ ਲੱਗੇ ਹਨ, ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।
ਦਰਸਲ ਸੋਸ਼ਲ ਮੀਡੀਆ 'ਤੇ ਉੱਪਲ ਫਾਰਮ ਗਰਲ ਨਾਲ ਮਸ਼ਹੂਰ ਜਲੰਧਰ ਦੇ ਇਕ ਪਿੰਡ ਦੀ ਕੁੜੀ ਵੱਲੋਂ ਦੋ ਨੌਜਵਾਨਾਂ 'ਤੇ ਜਬਰ-ਜ਼ਿਨਾਹ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ ਲਗਾਏ ਗਏ ਸਨ। ਮਾਮਲਾ ਸੁਰਖੀਆਂ ਵਿਚ ਆਉਣ ਮਗਰੋਂ ਇਸ ਸਬੰਧੀ ਪੰਜਾਬ ਰਾਜ ਕਮਿਸ਼ਨ ਤਹਿਤ ਸੋ-ਮੋਟੋ ਲਿਆ ਗਿਆ ਹੈ।
ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਪ੍ਰਭ ਦੀ ਗੁਰਮਨਜੋਤ ਨਾਲ ਮੰਗਣੀ ਹੋਈ ਸੀ। ਹਾਲਾਂਕਿ ਆਰੋਪ ਹਨ ਕਿ ਵਿਆਹ ਤੋਂ ਪਹਿਲਾਂ ਹੀ ਉਸ ਨੇ ਕੁੜੀ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ, ਜਿਸ ਦੀਆਂ ਕਈ ਵੀਡੀਓਜ਼ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Viral Video