ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਹੜ੍ਹਾਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਦੇ ਸਮੇਂ ਹਾਦਸਾ ਫੌਜੀ ਜਵਾਨਾਂ ਨੇ ਛਾਲ ਮਾਰ ਬਚਾਈਆਂ 10 ਜਾਨਾਂ

Flood-Breaking-


Firojpur

ਫਿਰੋਜ਼ਪੁਰ: ਹੜ੍ਹਾਂ ਦੌਰਾਨ ਫਿਰੋਜ਼ਪੁਰ 'ਚ ਭਾਰਤੀ ਫ਼ੌਜ ਨੂੰ ਰੈਸਕਿਊ ਦੌਰਾਨ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਫ਼ੌਜ ਵੱਲੋਂ ਹੜ੍ਹ 'ਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਜਾ ਰਿਹਾ ਸੀ ਕਿ ਇਸ ਦੌਰਾਨ ਕਿਸ਼ਤੀ 'ਚ ਲੋਕ ਲੋੜ ਤੋ ਜ਼ਿਆਦਾ ਬੈਠ ਗਏ। ਸੰਤੁਲਨ ਵਿਗੜਨ ਕਾਰਨ ਕਿਸ਼ਤੀ ਪਾਣੀ 'ਚ ਹੀ ਪਲਟ ਗਈ। ਕਿਸ਼ਤੀ 'ਚ ਬੱਚੇ ਅਤੇ ਔਰਤਾਂ ਸਣੇ 10 ਦੇ ਕਰੀਬ ਲੋਕ ਸਵਾਰ ਸਨ।

ਕਿਸ਼ਤੀ ਪਲਟੀ ਦੇਖ ਕੇ ਪਿੱਛੇ ਬੇਕਅਪ 'ਤੇ ਖੜ੍ਹੇ ਫ਼ੌਜ ਦੇ ਜਵਾਨਾਂ ਨੇ ਭੱਜ ਕੇ ਲੋਕਾਂ ਦੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਹਾਦਸੇ ਦੌਰਾਨ ਲੋਕਾਂ ਦਾ ਕੁੱਝ ਸਮਾਨ ਵੀ ਪਾਣੀ 'ਚ ਰੁੜ੍ਹ ਗਿਆ ਸੀ ਤਾਂ ਫ਼ੌਜੀ ਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕੁੱਝ ਬੱਚੇ ਰੁੜ੍ਹ ਗਏ ਹਨ ਜਿਸ ਤੋਂ ਤੁਰੰਤ ਬਾਅਦ ਫ਼ੌਜੀ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਾਣੀ 'ਚ ਛਾਲਾਂ ਮਾਰ ਦਿੱਤੀਆਂ।ਉਹ ਤੈਰਦੇ ਹੋਏ ਕਾਫੀ ਦੂਰ ਤੱਕ ਗਏ ਅਤੇ ਸਮਾਨ ਵੀ ਪਾਣੀ 'ਚੋਂ ਕੱਢ ਲਿਆਂਦਾ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਜਿਹੜੇ ਲੋਕ ਉਸ ਕਿਸ਼ਤੀ 'ਚ ਸਵਾਰ ਸਨ, ਉਨ੍ਹਾਂ ਨੇ ਬਾਹਰ ਆ ਕੇ ਫ਼ੌਜੀ ਜਵਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਈ ਦਿਨਾਂ ਤੋਂ ਘਰਾਂ ਅੰਦਰ ਫਸੇ ਹੋਏ ਸਨ ਤਾਂ ਫ਼ੌਜੀ ਜਵਾਨਾਂ  ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।

Flood Breaking


Popular Posts
Just Now