ਬ੍ਰੇਕਿੰਗ - ਅਕਾਲੀ ਦਲ ਨੇ ਇਸ ਸੀਨੀਅਰ ਨੇਤਾ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ
Punjab
ਬ੍ਰੇਕਿੰਗ : ਅਕਾਲੀ ਦਲ ਨੇ ਇਸ ਸੀਨੀਅਰ ਨੇਤਾ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ
ਚੰਡੀਗੜ੍ਹ, 30 ਸਤੰਬਰ, 2025: ਸ਼੍ਰੋਮਣੀ ਅਕਾਲੀ ਦਲ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਹੈ. ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ "ਪਾਰਟੀ ਵਿਰੋਧੀ ਗਤੀਵਿਧੀਆਂ" ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਹੈ.
ਕਾਰਵਾਈ ਦਾ ਕਾਰਨ
ਇਹ ਸਖ਼ਤ ਕਦਮ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਇਕਾਈ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਦਾਖਲ ਕੀਤੀ ਗਈ ਇੱਕ ਰਿਪੋਰਟ ਦੇ ਆਧਾਰ 'ਤੇ ਚੁੱਕਿਆ ਗਿਆ ਹੈ. ਇਸ ਰਿਪੋਰਟ ਵਿੱਚ ਜਗਦੀਪ ਸਿੰਘ ਚੀਮਾ 'ਤੇ ਪਾਰਟੀ ਦੇ ਹਿੱਤਾਂ ਦੇ ਖਿਲਾਫ ਕੰਮ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਸਨ.
ਪਾਰਟੀ ਸੂਤਰਾਂ ਅਨੁਸਾਰ, ਸੁਖਬੀਰ ਸਿੰਘ ਬਾਦਲ ਨੇ ਰਿਪੋਰਟ ਦੀ ਸਮੀਖਿਆ ਕਰਨ ਅਤੇ ਪਾਰਟੀ ਹਾਈ ਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅ-ਦ ਚੀਮਾ ਨੂੰ ਬਰਖਾਸਤ ਕਰਨ ਦਾ ਅੰਤਿਮ ਫੈਸਲਾ ਲਿਆ.
Breaking Akali Dal Expels This Senior Leader From The Party