Punjab Weather - ਤਾਪਮਾਨ ਨੇ ਮਾਰੀ 'ਛਾਲ', ਪ੍ਰਦੂਸ਼ਣ ਨੇ ਵਧਾਈ 'ਟੈਂਸ਼ਨ'! ਅਗਲੇ 7 ਦਿਨਾਂ 'ਚ ਕੀ ਹੋਵੇਗਾ - ਪੜ੍ਹੋ ਪੂਰਾ ਹਾਲ
Punjab
Punjab Weather : ਤਾਪਮਾਨ ਨੇ ਮਾਰੀ 'ਛਾਲ', ਪ੍ਰਦੂਸ਼ਣ ਨੇ ਵਧਾਈ 'ਟੈਂਸ਼ਨ'! ਅਗਲੇ 7 ਦਿਨਾਂ 'ਚ ਕੀ ਹੋਵੇਗਾ - ਪੜ੍ਹੋ ਪੂਰਾ ਹਾਲ
ਚੰਡੀਗੜ੍ਹ, 19 ਨਵੰਬਰ, 2025 : ਨਵੰਬਰ ਦੇ ਮੱਧ ਵਿਚ ਜਿੱਥੇ ਪੰਜਾਬ 'ਚ ਅਮੁਮਨ ਠੰਢ ਤੀਜ਼ ਹੋਣ ਲੱਗਦੀ ਹੈ, ਉੱਥੇ ਇਸ ਵਾਰ ਮੌਸਮ ਨੇ ਅਚਾਨਕ ਦਿਸ਼ਾ ਬਦਲ ਲਈ ਹੈ। ਮੌਸਮ ਵਿਗਿਆਨ ਕੇਂਦਰ ਦੱਸਦਾ ਹੈ ਕਿ ਸੂਬੇ ਦੇ ਤਾਪਮਾਨ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਬਠਿੰਡਾ ਵਿਚ ਪਾਰਾ ਫਿਰ 30 ਡਿਗਰੀ ਤੋਂ ਉਪਰ ਚੜ੍ਹ ਗਿਆ ਹੈ, ਜੋ ਇਸ ਸੀਜ਼ਨ ਲਈ ਅਮੁਮਨ ਨਹੀਂ ਹੁੰਦਾ।
ਵਿਭਾਗ ਅਨੁਸਾਰ ਆਉਣ ਵਾਲੇ ਹਫ਼ਤੇ ਦੌਰਾਨ ਮੌਸਮ ਵਿਚ ਕੋਈ ਖਾਸ ਤਬਦੀਲੀ ਦੇ ਚਾਂਸ ਨਹੀਂ ਹਨ ਅਤੇ ਮੀਂਹ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਇਸੇ ਕਾਰਨ ਸੂਬੇ ਵਿਚ ਹਵਾ ਦਾ ਪ੍ਰਦੂਸ਼ਣ ਵੀ ਬੇਕਾਬੂ ਹੋ ਰਿਹਾ ਹੈ।
ਬਠਿੰਡਾ ਫਿਰ ਸਭ ਤੋਂ ਗਰਮ, ਫਰੀਦਕੋਟ ਦੇ ਰਾਤਾਂ ਵਿੱਚ ਠੰਢਕ
ਪਿਛਲੇ ਹਫ਼ਤੇ ਦੌਰਾਨ ਤਾਪਮਾਨ 1 ਤੋਂ 2 ਡਿਗਰੀ ਤੱਕ ਵਧਿਆ ਹੈ। ਤਾਜ਼ਾ ਰਿਕਾਰਡ ਮੁਤਾਬਕ:
ਬਠਿੰਡਾ : 30.3° ਸੈਲਸੀਅਸ
ਪਟਿਆਲਾ : 27.5° ਸੈਲਸੀਅਸ
ਫਰੀਦਕੋਟ : 27° ਸੈਲਸੀਅਸ
ਹਾਲਾਂਕਿ ਰਾਤ ਦੇ ਵਕਤ ਠੰਢ ਵਿੱਚ ਫਰੀਦਕੋਟ ਸਭ ਤੋਂ ਅੱਗੇ ਰਿਹਾ, ਜਿੱਥੇ ਪਾਰਾ 6.5 ਡਿਗਰੀ ਤੱਕ ਡਿੱਗਿਆ।
ਅਗਲੇ 7 ਦਿਨਾਂ ਦਾ ਮੌਸਮ : ਧੁੱਪ ਜਾਰੀ, ਹਲਕੀ ਧੁੰਦ ਸੰਭਾਵਿਤ
ਵਿਭਾਗ ਅਨੁਮਾਨ ਲਗਾਉਂਦਾ ਹੈ ਕਿ:
ਅੰਮ੍ਰਿਤਸਰ, ਜਲੰਧਰ, ਲੁਧਿਆਣਾ — ਮੌਸਮ ਸਾਫ਼, ਧੁੱਪ ਤਿੱਖੀ
ਦਿਨ ਦਾ ਤਾਪਮਾਨ: 24–25° ਡਿਗਰੀ
ਰਾਤ ਦਾ ਪਾਰਾ: 10° ਡਿਗਰੀ ਦੇ ਨੇੜੇ
ਮੋਹਾਲੀ : ਘੱਟੋ-ਘੱਟ ਤਾਪਮਾਨ 12° ਡਿਗਰੀ
ਹਵਾ ਦੀ ਰਫ਼ਤਾਰ ਬਹੁਤ ਹੌਲੀ ਹੋਣ ਕਰਕੇ, ਪ੍ਰਦੂਸ਼ਕ ਤੱਤ ਹਵਾ ਵਿਚ ਹੀ ਫਸ ਕੇ ਰਹਿ ਜਾਂਦੇ ਹਨ। ਇਸ ਨਾਲ ਸੂਬੇ 'ਚ ‘ਏਅਰ-ਲੌਕ’ ਵਰਗਾ ਹਾਲ ਬਣ ਗਿਆ ਹੈ ਅਤੇ AQI ਦੇ ਅੰਕੜੇ ਚਿੰਤਾ ਵਧਾ ਰਹੇ ਹਨ। ਮੀਂਹ ਦੀ ਕੋਈ ਸੰਭਾਵਨਾ ਨਾ ਹੋਣ ਕਾਰਨ ਲੋਕਾਂ ਨੂੰ ਰਾਹਤ ਜਲਦੀ ਨਹੀਂ ਮਿਲੇਗੀ।
AQI ਦਾ ਹਾਲ — ਕਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ?
ਅੰਮ੍ਰਿਤਸਰ : AQI — 196 (ਸੂਬੇ 'ਚ ਸਭ ਤੋਂ ਬੁਰਾ)
ਲੁਧਿਆਣਾ : 173
ਪਟਿਆਲਾ : 159
ਮੰਡੀ ਗੋਬਿੰਦਗੜ੍ਹ : 140
Punjab Weather Temperature jumps Pollution Increases tension What Will Happen In The Next 7 Days Read The Full Story