CM ਮਾਨ ਦਾ ਵੱਡਾ ਐਲਾਨ - ਤਿੰਨ ਪਵਿੱਤਰ ਸ਼ਹਿਰਾਂ ਵਿੱਚ ਹੁਣ ਮੁਫ਼ਤ ਮਿੰਨੀ ਬੱਸ ਤੇ ਈ - ਰਿਕਸ਼ਾ ਸੇਵਾ ਹੋਵੇਗੀ ਸ਼ੁਰੂ
Punjab
CM ਮਾਨ ਦਾ ਵੱਡਾ ਐਲਾਨ : ਤਿੰਨ ਪਵਿੱਤਰ ਸ਼ਹਿਰਾਂ ਵਿੱਚ ਹੁਣ ਮੁਫ਼ਤ ਮਿੰਨੀ ਬੱਸ ਤੇ ਈ - ਰਿਕਸ਼ਾ ਸੇਵਾ ਹੋਵੇਗੀ ਸ਼ੁਰੂ
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੋਕਾਂ ਲਈ ਇੱਕ ਮਹੱਤਵਪੂਰਨ ਸੁਵਿਧਾ ਦਾ ਐਲਾਨ ਕੀਤਾ ਹੈ। ਹਾਲ ਹੀ ਵਿੱਚ ਸਦਨ ਵੱਲੋਂ ‘ਪਵਿੱਤਰ ਸ਼ਹਿਰ’ ਘੋਸ਼ਿਤ ਕੀਤੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਵਿੱਚ ਮੁਫ਼ਤ ਆਵਾਜਾਈ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਸ਼ਰਧਾਲੂਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਸ਼ਹਿਰ ਦੇ ਅੰਦਰ ਯਾਤਰਾ ਕਰਨ ਵਿੱਚ ਕੋਈ ਮੁਸ਼ਕਲ ਨਾ ਆਏ।
ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਰਾਹਤ
ਇਨ੍ਹਾਂ ਸੇਵਾਵਾਂ ਦਾ ਟੀਚਾ ਹੈ:
ਧਾਰਮਿਕ ਸਥਾਨਾਂ ਤੱਕ ਆਸਾਨ ਪਹੁੰਚ
ਮੁਫ਼ਤ ਸੁਵਿਧਾ ਨਾਲ ਆਵਾਜਾਈ ਦਾ ਝੰਜਟ ਖ਼ਤਮ
ਭੀੜ ਵਾਲੇ ਇਲਾਕਿਆਂ ਵਿੱਚ ਬਿਹਤਰ ਟ੍ਰਾਂਸਪੋਰਟ ਪ੍ਰਬੰਧ
ਮਾਨ ਨੇ ਕਿਹਾ ਕਿ ਇਹ ਕਦਮ ਤਿੰਨਾਂ ਪਵਿੱਤਰ ਸ਼ਹਿਰਾਂ ਵਿੱਚ ਯਾਤਰਾ ਨੂੰ ਸੁਖਦਾਈ ਅਤੇ ਸੁਵਿਧਾਜਨਕ ਬਣਾਏਗਾ ਅਤੇ ਗੁਰੂ ਘਰਾਂ ਵਿੱਚ ਆਉਣ ਵਾਲੇ ਲੱਖਾਂ ਸੰਗਤਾਂ ਨੂੰ ਸਿੱਧਾ ਲਾਭ ਮਿਲੇਗਾ।
CM Mann s Big Announcement Free Minibus And E rickshaw Service Will Now Start In Three Holy Cities