ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਜਵਾਬੀ ਫਾਇਰਿੰਗ ਵਿੱਚ ਮੁੱਖ ਦੋਸ਼ੀ ਜ਼ਖ਼ਮੀ
Amritsar
Amritsar Encounter : ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਜਵਾਬੀ ਫਾਇਰਿੰਗ ਵਿੱਚ ਮੁੱਖ ਦੋਸ਼ੀ ਜ਼ਖ਼ਮੀ
ਅੰਮ੍ਰਿਤਸਰ, 25 ਨਵੰਬਰ 2025: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਰਡਰ ਕੇਸ ਦੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਕੰਬੋ ਥਾਣਾ ਇਲਾਕੇ ਨੇੜਿਓ ਲੰਘਣ ਵਾਲਾ ਹੈ। ਜਿਵੇਂ ਹੀ ਪੁਲਿਸ ਨੇ ਉੱਥੇ ਨਾਕਾਬੰਦੀ ਕਰ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁੱਖਾ ਨੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ। ਇਸਦੇ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਦੋਸ਼ੀ ਸੁੱਖਾ ਦੇ ਲੱਤ 'ਤੇ ਗੋਲੀ ਲੱਗੀ। ਜਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ।
16 ਨਵੰਬਰ ਦੇ ਮਰਡਰ ਕੇਸ ਦਾ ਮੁੱਖ ਹਥਿਆਰਬੰਦ ਸੁੱਖਾ ਹੀ — ਪੁਲਿਸ ਦਾ ਦਾਅਵਾ
ਪੁਲਿਸ ਮੁਤਾਬਕ, ਇਹ ਉਹੀ ਮੁਲਜ਼ਮ ਹੈ ਜਿਸਨੇ 16 ਨਵੰਬਰ ਨੂੰ ਅੰਮ੍ਰਿਤਸਰ ਦੇ ਪਿੰਡ ਧੂਲਕਾ ਵਿੱਚ ਇੱਕ ਦੁਕਾਨਦਾਰ ਦੇ ਕਤਲ ਵਿੱਚ ਵਰਤੇ ਹਥਿਆਰ ਮੁਹੱਈਆ ਕਰਵਾਏ ਸਨ। ਇਸ ਮਰਡਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਲਗਾਤਾਰ ਫਰੋਤੀ ਦੀਆਂ ਕਾਲਾਂ ਅਤੇ ਗੋਲੀਬਾਰੀ ਦੇ ਮਾਮਲੇ ਵਧ ਰਹੇ ਹਨ, ਜਿਸ ਕਾਰਨ ਦਿਹਾਤੀ ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਜੁੱਟੀ ਹੋਈ ਸੀ।
ਇੱਕ ਦਿਨ ਪਹਿਲਾਂ ਰਾਜਾ ਬਿਲਾ ਦਾ ਇਨਕਾਊਂਟਰ, ਦੂਜਾ ਸਾਥੀ ਗਿਰਫ਼ਤਾਰ
ਕੱਲ੍ਹ ਇਸੇ ਕੇਸ ਵਿੱਚ ਪੁਲਿਸ ਨੇ ਦੋਸ਼ੀਆਂ ਨਾਲ ਮੁੱਠਭੇੜ ਕੀਤੀ ਸੀ, ਜਿਸ ਵਿੱਚ ਰਾਜਾ ਬਿਲਾ ਮਾਰਿਆ ਗਿਆ ਸੀ। ਉਸਦਾ ਸਾਥੀ ਮਨਦੀਪ ਸਿੰਘ ਸ਼ਮੀ ਗਿਰਫ਼ਤਾਰ ਹੋਇਆ ਸੀ। ਪੁੱਛਗਿੱਛ ਦੌਰਾਨ ਮਨਦੀਪ ਨੇ ਖੁਲਾਸਾ ਕੀਤਾ ਸੀ ਕਿ ਮਰਡਰ ਵਿੱਚ ਵਰਤੇ ਹਥਿਆਰ ਸੁਖਪ੍ਰੀਤ ਉਰਫ਼ ਸੁੱਖਾ ਨੇ ਦਿੱਤੇ ਸਨ।
ਅੰਮ੍ਰਿਤਸਰ ਦਿਹਾਤੀ ਇਲਾਕੇ 'ਚ ਦਹਿਸ਼ਤ — ਫਰੋਤੀ ਅਤੇ ਗੋਲੀਬਾਰੀ ਦੇ ਵਧ ਰਹੇ ਮਾਮਲੇ
ਦਿਹਾਤੀ ਇਲਾਕੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਫਰੋਤੀ ਦੀਆਂ ਕਾਲਾਂ, ਹਮਲੇ ਅਤੇ ਗੋਲੀਬਾਰੀ ਦੇ ਮਾਮਲੇ ਬੜ੍ਹ ਰਹੇ ਹਨ। ਧੂਲਕਾ ਕਤਲਕਾਂਡ ਤੋਂ ਬਾਅਦ ਲੋਕਾਂ ਵਿੱਚ ਖੌਫ਼ ਦਾ ਮਾਹੌਲ ਹੈ, ਜਿਸਨੂੰ ਦੇਖਦਿਆਂ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਦੇ ਖ਼ਿਲਾਫ਼ ਤਗੜਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
Encounter Between Amritsar Rural Police And Miscreants Main Accused Injured In Return Firing