ਵੱਡੀ ਖ਼ਬਰ - Gurdaspur 'ਚ ਹੋਇਆ ਜ਼ੋਰਦਾਰ ਧਮਾਕਾ,ਮਚੀ ਦਹਿਸ਼ਤ
Punjab
ਵੱਡੀ ਖ਼ਬਰ : Gurdaspur 'ਚ ਹੋਇਆ ਜ਼ੋਰਦਾਰ ਧਮਾਕਾ,ਮਚੀ ਦਹਿਸ਼ਤ
ਗੁਰਦਾਸਪੁਰ, 26 ਨਵੰਬਰ 2025 : ਪੰਜਾਬ ਦੇ ਗੁਰਦਾਸਪੁਰ ਸ਼ਹਿਰ ਵਿੱਚ ਮੰਗਲਵਾਰ ਸ਼ਾਮ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਹੜਕੰਪ ਮਚ ਗਿਆ। ਇਹ ਧਮਾਕਾ ਥਾਣਾ ਸਿਟੀ ਦੇ ਨੇੜੇ ਸੁਣਿਆ ਗਿਆ, ਜਿਸ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਪੂਰੀ ਤਰ੍ਹਾਂ ਸਨਸਨੀ ਦਾ ਮਾਹੌਲ ਬਣ ਗਿਆ। ਮਾਮਲੇ ਵਿੱਚ ਹੈਰਾਨੀਜਨਕ ਗੱਲ ਇਹ ਰਹੀ ਕਿ ਜਿੱਥੇ ਪੁਲਿਸ ਨੇ ਇਸਨੂੰ ਟਰੱਕ ਦਾ ਟਾਇਰ ਫਟਣਾ ਦੱਸਿਆ, ਉੱਥੇ ਹੀ ਇੱਕ ਅੱਤਵਾਦੀ ਗਰੁੱਪ ਨੇ ਇਸਨੂੰ 'ਗ੍ਰਨੇਡ ਹਮਲਾ' ਕਹਿ ਕੇ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀ ਲਈ ਬਿਆਨ ਜਾਰੀ ਕਰ ਦਿੱਤਾ।
ਅੱਖੀਂ ਦੇਖੀ ਘਟਨਾ – ਮਹਿਲਾ ਨੇ ਦੱਸਿਆ ਸਾਰਾ ਹਾਲ
ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ। ਲਾਇਬ੍ਰੇਰੀ ਰੋਡ ਤੋਂ ਲੰਘ ਰਹੀ ਸਪਨਾ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਇਕ ਤਿੱਖੀ ਧਮਾਕੇ ਦੀ ਆਵਾਜ਼ ਸੁਣੀ ਅਤੇ ਹਵਾ ਵਿੱਚ ਉੱਠਿਆ ਮਿੱਟੀ ਦਾ ਗੁਬਾਰ ਵੀ ਦੇਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਰੀਰ ਨੂੰ ਵੀ ਕੰਕਰ-ਪੱਥਰ ਵਰਗਾ ਕੁਝ ਲੱਗਿਆ। ਪੁਲਿਸ ਨੇ ਮਹਿਲਾ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਅਤੇ ਕਿਹਾ ਕਿ ਨੇੜੇ ਤੋਂ ਲੰਘਦੇ ਟਰੱਕ ਦਾ ਟਾਇਰ ਫਟਿਆ ਸੀ ਜਿਸਕਾਰਨ ਇਹ ਆਵਾਜ਼ ਆਈ।
ਖਾਲਿਸਤਾਨ ਲਿਬਰੇਸ਼ਨ ਆਰਮੀ ਦੀ ਦਾਅਵੇਦਾਰੀ, ਪੁਲਿਸ ਨੇ ਕਿਹਾ - ਪੂਰੀ ਤਰ੍ਹਾਂ ਫੇਕ
ਘਟਨਾ ਦਾ ਰੁਖ ਉਦੋਂ ਬਦਲ ਗਿਆ ਜਦੋਂ ‘ਖਾਲਿਸਤਾਨ ਲਿਬਰੇਸ਼ਨ ਆਰਮੀ’ ਨਾਂ ਦੇ ਅੱਤਵਾਦੀ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸਨੂੰ 'ਗ੍ਰਨੇਡ ਹਮਲਾ' ਦੱਸਿਆ। ਪਰ SP (D) ਡੀ. ਕੇ. ਚੌਧਰੀ ਨੇ ਇਸ ਦਾਅਵੇ ਨੂੰ ਸਿੱਧਾ ਝੂਠ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ਼ ਸਨਸਨੀ ਫੈਲਾਉਣ ਦੀ ਕੋਸ਼ਿਸ਼ ਹੈ। ਉਹਨਾਂ ਜੋੜਿਆ ਕਿ ਪ੍ਰਾਇਮਰੀ ਜਾਂਚ ਵਿੱਚ ਅਜਿਹਾ ਕੁਝ ਨਹੀਂ ਮਿਲਿਆ ਜੋ ਇਸਨੂੰ ਅੱਤਵਾਦੀ ਹਮਲਾ ਸਾਬਤ ਕਰੇ। ਫਿਰ ਵੀ ਪੁਲਿਸ ਪੂਰੇ ਮਾਮਲੇ ਦੀ ਤਸਦੀਕ ਕਰ ਰਹੀ ਹੈ।
CM ਮਾਨ ਦੇ ਗੁਰਦਾਸਪੁਰ ਦੌਰੇ ਤੋਂ ਪਹਿਲਾਂ ਵਾਪਰੀ ਘਟਨਾ
ਇਹ ਸਾਰੀ ਘਟਨਾ ਉਸ ਸਮੇਂ ਵਾਪਰੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪਨਿਆੜ ਸ਼ੂਗਰ ਮਿੱਲ ਵਿੱਚ ਸਮਰੱਥਾ ਵਧਾਉਣ ਸਬੰਧੀ ਇਕ ਸਮਾਗਮ ਲਈ ਗੁਰਦਾਸਪੁਰ ਆ ਰਹੇ ਹਨ। VVIP ਦੌਰੇ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਅਲਰਟ 'ਤੇ ਹਨ। ਧਮਾਕੇ ਦੀ ਆਵਾਜ਼ ਤੋਂ ਬਾਅਦ ਸੁਰੱਖਿਆ ਹੋਰ ਵੀ ਵਧਾ ਦਿੱਤੀ ਗਈ ਹੈ ਅਤੇ ਹਰ ਐਂਗਲ ਤੋਂ ਜਾਂਚ ਜਾਰੀ ਹੈ।
Big News A Powerful Explosion Occurred In Gurdaspur Creating Panic