Navjot Kaur Sidhu ਦੀਆਂ ਵੱਧ ਗਈਆਂ ਮੁਸ਼ਕਲਾਂ, ਅਨਿਲ ਜੋਸ਼ੀ ਦਾ ਆਇਆ ਬਿਆਨ, ਕਿਹਾ 'ਕੋਰਟ ‘ਚ ਲੈ ਕੇ ਜਾਵਾਂਗਾ'
Punjab
Navjot Kaur Sidhu ਦੀਆਂ ਵੱਧ ਗਈਆਂ ਮੁਸ਼ਕਲਾਂ, ਅਨਿਲ ਜੋਸ਼ੀ ਦਾ ਆਇਆ ਬਿਆਨ, ਕਿਹਾ 'ਕੋਰਟ ‘ਚ ਲੈ ਕੇ ਜਾਵਾਂਗਾ'
ਚੰਡੀਗੜ੍ਹ, 10 December 2025 : ਪੰਜਾਬ ਕਾਂਗਰਸ ਦੀ ਸੀਨੀਅਰ ਨੇਤਰੀ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਹੇ ਹਨ। ਨਵਜੋਤ ਕੌਰ ਸਿੱਧੂ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਛੱਡਕੇ ਕਾਂਗਰਸ ਵਿੱਚ ਆਏ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਲੈ ਕੇ ਕੀਤੀ ਤਿੱਖੀ ਟਿੱਪਣੀ ਤੋਂ ਬਾਅਦ, ਮਾਮਲਾ ਹੁਣ ਕਾਨੂੰਨੀ ਪੱਖ ਵੱਲ ਮੁੜ ਗਿਆ ਹੈ।
ਜੋਸ਼ੀ ਨੇ ਕੀਤਾ ਨੋਟਿਸ ਭੇਜਣ ਦਾ ਫ਼ੈਸਲਾ
ਅਨਿਲ ਜੋਸ਼ੀ ਨੇ ਸਾਫ਼ ਕਰ ਦਿੱਤਾ ਕਿ ਉਹ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਉਨ੍ਹਾਂ ‘ਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ - “7 ਦਿਨਾਂ ਵਿੱਚ ਜਨਤਕ ਤੌਰ ‘ਤੇ ਮੁਆਫ਼ੀ ਨਾ ਮੰਗੀ ਤਾਂ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ।”
ਸਿੱਧੂ ਦੇ ਦੋਸ਼ਾਂ ਨੇ ਭੜਕਾਈ ਸਿਆਸਤ
ਪਹਿਲਾਂ ਡਾ.ਨ ਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਅਨਿਲ ਜੋਸ਼ੀ ਨੇ ਕਾਂਗਰਸ ਵਿੱਚ ਆਉਣ ਲਈ ਪੈਸੇ ਦਿੱਤੇ ਸਨ ਅਤੇ ਹੁਣ ਨਿਰਾਸ਼ ਹੋਕੇ ਵਾਪਸ ਅਕਾਲੀ ਦਲ ਜਾਣ ਦੀ ਸੋਚ ਰਹੇ ਹਨ। ਸਿੱਧੂ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ, “ਜੋਸ਼ੀ ਨੇ ਪੈਸੇ ਦੇ ਕੇ ਜੌਇਨ ਕੀਤਾ… ਹੁਣ ਫਰਸਟਰੇਟ ਹੋ ਕੇ ਅਕਾਲੀ ਦਲ ਵਾਪਸ ਜਾਣ ਦਾ ਮਨ ਬਣਾਇਆ ਹੈ।”
ਜੋਸ਼ੀ ਨੇ ਦੋਸ਼ਾਂ ਨੂੰ ਦੱਸਿਆ “ਰਾਜਨੀਤਿਕ ਵਿਤੀਰਾ”
ਮੀਡੀਆ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ —
ਸਿੱਧੂ ਦੇ ਬਿਆਨ ਤੱਥਹੀਨ ਹਨ
ਇਹ ਰਾਜਨੀਤਿਕ ਦੁਸ਼ਮਣੀ ਦੀ ਉਪਜ ਹੈ
ਸਿੱਧੂ ਹਰ ਕਿਸੇ ‘ਤੇ ਬਿਨਾਂ ਸਬੂਤ ਬਿਆਨਬਾਜ਼ੀ ਕਰ ਰਹੀ ਹੈ
ਉਨ੍ਹਾਂ ਕਿਹਾ: “ਮੇਰੀ ਉਨ੍ਹਾਂ ਨਾਲ ਨਾ ਮੀਟਿੰਗ ਹੋਈ, ਨਾ ਗੱਲ… ਫਿਰ ਉਹਨਾ ਨੇ ਮੇਰਾ ਨਾਮ ਕਿਵੇਂ ਜੋੜ ਦਿੱਤਾ?”
ਪਾਰਟੀ ਅੰਦਰ ਵਧੇ ਤਣਾਅ
ਜੋਸ਼ੀ ਨੇ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਦੇ, ਤਾਂ ਸਿੱਧੂ ਨੂੰ ਸੁੱਧ ਜਾਣ ਦੀ ਲੋੜ ਹੈ।
Navjot Kaur Sidhu s Problems Have Increased Anil Joshi s Statement Came Said I Will Take Her To Court